ਨਵਾਂਸ਼ਹਿਰ ਰਾਹੋਂ 11 ਜਨਵਰੀ( ਕੁਲਵਿੰਦਰ ਸਿੰਘ ਰਾਹੋਂ ਰਾਹੋਂ ) ਅਮਰ ਸ਼ਹੀਦ ਬੀਬੀ ਸ਼ਰਨ ਕੌਰ ਖਾਲਸਾ ਫਾਉਂਡੇਸ਼ਨ ਪੰਜਾਬ ਏਕ ਉਂਕਾਰ ਸੇਵਾ ਸੋਸਾਇਟੀ ਵਲੋਂ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਦੀ ਯਾਦ ਨੂੰ ਸਮਰਪਿਤ 16ਵਾਂ ਲੋਹੜੀ ਸਮਾਗਮ ਚੰਨੀ ਰਿਜ਼ੋਰਟ ਵਿਖੇ ਸੈਣੀ ਭਾਈਚਾਰੇ ਦੇ ਸਰਪ੍ਰਸਤ ਜਥੇਦਾਰ ਬਹਾਦਰ ਸਿੰਘ ਭਾਰਟਾ ਦੀ ਪ੍ਰਧਾਨਗੀ ਹੇਠ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਇਕ ਸਾਲ ਤੱਕ ਦੀਆਂ 151 ਧੀਆਂ ਦੀ ਲੋਹੜੀ ਪਾਈ ਗਈ। ਧੀਆਂ ਅਤੇ ਮਾਵਾਂ ਨੂੰ ਗਰਮ ਸ਼ਾਲ, ਗਰਮ ਕੱਪੜੇ, ਮੂੰਗਫਲੀ, ਰਿਉੜੀਆਂ ਅਤੇ ਮਿਠਾਈਆਂ ਦੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਮਾਲ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸਮੂਹ ਲੋਕਾਂ ਨੂੰ ਧੀਆਂ ਦੇ ਸਤਿਕਾਰ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ “ਬੇਟੀ ਬਚਾਓ, ਬੇਟੀ ਪੜ੍ਹਾਓ” ਮੁਹਿੰਮ ਨੂੰ ਸਾਰਥਕ ਬਣਾਉਣ ਲਈ, ਸਾਨੂੰ ਧੀਆਂ ਦੀ ਲੋਹੜੀ ਨੂੰ ਪੁੱਤਰਾਂ ਵਾਂਗ ਹੀ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਤਿੰਨ ਧੀਆਂ ਦੇ ਪਿਉ ਹਨ, ਜੋ ਹੁਣ ਹਰ ਖੇਤਰ ਵਿੱਚ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ। ਇਸ ਮੌਕੇ ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਖੇਡਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਬੰਧਕਾਂ ਵਲੋਂ ਮਾਲ ਮੰਤਰੀ ਹਰਦੀਪ ਸਿੰਘ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਛੋਟੀਆਂ ਬੱਚੀਆਂ ਅਤੇ ਦੋਆਬਾ ਕਾਲਜ ਦੇ ਵਿਦਿਆਰਥੀਆਂ ਨੇ ਗਿੱਧਾ- ਭੰਗੜਾ ਅਤੇ ਕੋਰਿਓਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਮੰਚ ਸੰਚਾਲਨ ਦੀ ਕਾਰਵਾਈ ਠੇਕੇਦਾਰ ਗੁਰਜਿੰਦਰ ਸਿੰਘ ਦੌਲਤਪੁਰ, ਕੈਪਟਨ ਸਤਨਾਮ ਸਿੰਘ ਦੁਪਾਲਪੁਰ ਅਤੇ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਬਾਡੀ ਬਿਲਡਰ ਸੰਦੀਪ ਕੌਰ ਘੁੰਮਣ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।ਇਸ ਮੌਕੇ ਨਰੋਆ ਪੰਜਾਬ ਸੰਸਥਾ ਦੇ ਮੁਖੀ ਬਰਜਿੰਦਰ ਸਿੰਘ ਹੁਸੈਨਪੁਰ, ਹਾਸਰਸ ਕਲਾਕਾਰ ਗੁਰਪ੍ਰੀਤ ਘੁੱਗੀ, ਸਾਬਕਾ ਹਲਕਾ ਵਿਧਾਇਕ ਅੰਗਦ ਸਿੰਘ, ਗੁਰਪ੍ਰੀਤ ਸਿੰਘ ਬਾਠ, ਸਮਾਜ ਸੇਵਕ ਹਿਤੇਸ਼ ਅਰੋੜਾ, ਸਤਨਾਮ ਸਿੰਘ ਜਲਵਾਹਾ, ਜਸਪਾਲ ਸਿੰਘ ਸਰਪੰਚ ਬੀਰੋਵਾਲ, ਖੇਮ ਸਿੰਘ ਵਿਰਕ ਯੂ ਐਸ ਏ, ਦਵਿੰਦਰ ਸਿੰਘ ਸਵਾਜਪੁਰ, ਕੁਲਵਿੰਦਰ ਸਿੰਘ ਭਾਰਟਾ, ਚਰਨਜੀਤ ਕੌਰ , ਸਤਨਾਮ ਸਿੰਘ ਭਾਰਟਾ, ਦਿਲਬਾਗ ਸਿੰਘ ਸਰਪੰਚ, ਪ੍ਰਭਜੋਤ ਸਿੰਘ ਭਾਰਟਾ, ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ, ਹੇਮੰਤ ਰਣਦੇਵ ਬੌਬੀ, ਅਵਤਾਰ ਸਿੰਘ ਪਾਹਵਾ, ਸਰਬਜੀਤ ਸਿੰਘ ਪਾਹਵਾ, ਡਾ. ਗੁਰਨਾਮ ਸਿੰਘ ਸੈਣੀ, ਠੇਕੇਦਾਰ ਗੁਰਜਿੰਦਰ ਸਿੰਘ, ਸਰਬਜੀਤ ਸਿੰਘ ਪਾਹਵਾ, ਦਿਲਬਾਗ ਸਿੰਘ ਭਾਰਟਾ, ਬਲਬੀਰ ਸਿੰਘ ਵੈਦ, ਹਰਵੰਤ ਸਿੰਘ ਨੰਬਰਦਾਰ, ਪਰਮਜੀਤ ਸਿੰਘ ਪੱਲੀ ਝਿੱਕੀ, ਦਰਸ਼ਨ ਸਿੰਘ ਨਵਾਂਸ਼ਹਿਰ, ਬਾਬਾ ਰਘੁਵਿੰਦਰ ਸਿੰਘ ਦੇਨੋਵਾਲ, ਪ੍ਰੇਮ ਸਿੰਘ ਦੁਧਾਲਾ ਸਮੇਤ ਵੱਡੀ ਗਿਣਤੀ ਵਿੱਚ ਏਰੀਆ ਕੌਂਸਲਰ ਅਤੇ ਪਤਵੰਤੇ ਹਾਜ਼ਰ ਸਨ। ਇਸ ਮੌਕੇ ਡੀ ਐਮ ਸੀ ਲੁਧਿਆਣਾ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਅਤੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ । ਖੂਨਦਾਨ ਕੈਂਪ ਵਿਚ ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਮਾਹਿਰਾਂ ਦੀ ਟੀਮ ਵਲੋਂ 250 ਦੇ ਕਰੀਬ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਰਾਹੋਂ ਵਿਖੇ 16 ਵੇਂ ਧੀਆਂ ਦੇ ਲੋਹੜੀ ਸਮਾਗਮ ਵਿਚ 151 ਧੀਆਂ ਦੀ ਲੋਹੜੀ
