ਜਲੰਧਰ ਤੋਂ ਜੇਜੋ ਵਾਇਆ ਰਾਹੋਂ ਰੇਲਵੇ ਟ੍ਰੇਨਾਂ ਤਿਨੇ ਟਾਇਮ ਜਲਦੀ ਤੋਂ ਜਲਦੀ ਦੋੜਨਗੀਆ:- ਅਭਿਨਾਸ ਰਾਏ ਖੰਨਾ

ਨਵਾਂਸ਼ਹਿਰ ਰਾਹੋਂ 21 ਸਤੰਬਰ (ਕੁਲਵਿੰਦਰ ਸਿੰਘ ਰਾਹੋਂ) ਅਬਦਲ ਰਹਿਮਾਨ ਵਾਸੀ ਰਾਹੋਂ ਨੇ ਰਾਹੋਂ ਸ਼ਹਿਰ ਵਿਖੇ ਨਵਾਂ ਸਟੇਸ਼ਨ ਸਥਾਪਤ ਕਰਨ ਲਈ ਨਵਾਂਸ਼ਹਿਰ ਤੱਕ ਲਗਭਗ 41 ਏਕੜ ਜਮੀਨ ਰੇਲਵੇ ਵਿਭਾਗ ਨੂੰ 1914 ਵਿੱਚ ਦਾਨ ਵਜੋਂ ਦਿੱਤੀ ਸੀ l ਰੇਲਵੇ ਟ੍ਰੇਨ ਚਾਲੂ ਹੋਣ ਤੇ ਜਲੰਧਰ ਤੋਂ ਰੇਲਵੇ ਟ੍ਰੇਨ ਚੱਲ ਕੇ ਜੇਜੋ ਵਾਇਆ ਰਾਹੋਂ ਤਿੰਨ ਟਾਈਮ ਚੱਲ ਰਹੀ ਸੀ ਬੰਦ ਹੋਣ ਉਪਰੰਤ ਕਰੋਨਾ ਕਾਲ ਤੋਂ ਲਗਭਗ 6 ਸਾਲਾਂ ਬਾਅਦ ਵਿੱਚ ਟ੍ਰੇਨ ਫਗਵਾੜਾ ਤੋਂ ਚੱਲ ਕੇ ਜੇਜੋ ਵਾਇਆ ਰਾਹੋਂ ਹਫਤੇ ਵਿੱਚ 5 ਦਿਨ ਵਿੱਚ ਇੱਕ ਹੀ ਟਾਈਮ ਚੱਲ ਰਹੀ ਹੈ l ਰਾਹੋਂ ਨਿਵਾਸੀ ਅਤੇ ਇਲਾਕਾ ਨਿਵਾਸੀਆ ਦਾ ਵਫ਼ਦ ਸ਼੍ਰੀ ਰਵਨੀਤ ਸਿੰਘ ਬਿੱਟੂ ਜੋ ਕਿ ਰੇਲਵੇ ਰਾਜ ਮੰਤਰੀ ਭਾਰਤ ਸਰਕਾਰ ਸੀ ਅਤੇ ਸ਼੍ਰੀ ਅਸ਼ਨਵੀ ਵੈਸ਼ਨਵ ਰੇਲਵੇ ਮੰਤਰੀ ਭਾਰਤ ਸਰਕਾਰ ਜੀ ਨੂੰ ਸ਼੍ਰੀ ਅਭਿਨਾਸ ਰਾਏ ਖੰਨਾ ਸਾਬਕਾ ਭਾਜਪਾ ਐਮ ਪੀ ਹੁਸ਼ਿਆਰਪੁਰ ਰਾਹੀਂ ਮਿਲੀ 22/07/2026 ਨੂੰ ਮਿਲਕੇ ਰਾਹੋਂ ਰੇਲਵੇ ਨਾਲ ਸਬੰਧਤ ਮੰਗਾਂ ਵਾਰੇ ਜਾਣੂ ਕਰਵਾਇਆ ਕਿ ਰਾਹੋਂ ਰੇਲਵੇ ਸਟੇਸ਼ਨ ਤੋਂ ਜਲੰਧਰ ਰੇਲਵੇ ਸਟੇਸ਼ਨ ਤੋਂ ਲਿੰਕ ਬਣਾ ਕੇ ਸ਼੍ਰੀ ਅਮ੍ਰਿਤਸਰ ਸਾਹਿਬ ਸਟੇਸ਼ਨ ਨਾਲ ਪੱਕੇ ਤੋਰ ਤੇ ਜੋੜਿਆ ਜਾਵੇ l ਰਾਹੋਂ ਰੇਲਵੇ ਸਟੇਸ਼ਨ ਤੋਂ ਨਵੀਂ ਰੇਲਵੇ ਲਾਇਨ ਵਿਛਾ ਕੇ ਖੰਨਾ ਰੇਲਵੇ ਸਟੇਸ਼ਨ ਨਾਲ ਜੋੜਿਆ ਜਾਵੇ ਰਾਹੋਂ ਰੇਲਵੇ ਸਟੇਸ਼ਨ ਨੂੰ ਆਧੁਨਿਕ ਸਹੂਲਤਾਂ ਵਾਲਾ ਸਟੇਸ਼ਨ ਬਣਾਇਆ ਜਾਵੇ ਅੱਜ ਮਿਤੀ 21/09/2026 ਨੂੰ ਇੱਕ ਵਫ਼ਦ ਇਨਾ ਮੰਗਾਂ ਨੂੰ ਯਾਦ ਦਿਲਵਾਉਣ ਲਈ ਸ਼੍ਰੀ ਅਭਿਨਾਸ ਰਾਏ ਖੰਨਾ ਸਾਬਕਾ ਭਾਜਪਾ ਐਮ ਪੀ ਹੁਸ਼ਿਆਰਪੁਰ ਨੂੰ ਮਿਲੀਆ ਸ਼੍ਰੀ ਖੰਨਾ ਸਾਹਿਬ ਨੇ ਮੋਕੇ ਤੇ ਡੀ.ਆਰ.ਐਮ ਸਾਹਿਬ ਫਿਰੋਜਪੁਰ ਮੰਡਲ ਨੂੰ ਇਨ੍ਹਾਂ ਮੰਗਾਂ ਵਾਰੇ ਗੌਰ ਕਰਨ ਲਈ ਯਾਦ ਦਿਲਵਾਇਆ ਤਾ ਕਿ ਡੀ.ਆਰ.ਐਮ ਸਾਹਿਬ ਫਿਰੋਜਪੁਰ ਮੰਡਲ ਨੇ ਕਿਹਾ ਕਿ ਜਲੰਧਰ ਤੋਂ ਜੇਜੋ ਵਾਇਆ ਰਾਹੋਂ ਟ੍ਰੇਨਾਂ ਜਲਦੀ ਤੋਂ ਜਲਦੀ ਪਹਿਲੇ ਵਾਲੇ ਟਾਈਮ ਤਿਨੇ ਟਾਈਮ ਚਲਣਗੀਆ ਇਸ ਮੋਕੇ ਡਾਕਟਰ ਰਮੇਸ਼ ਚੋਪੜਾ ਰਾਹੋਂ, ਵਿਸ਼ਾਲ ਚੋਪੜਾ ਪ੍ਰਧਾਨ ਭਾਜਪਾ ਮੰਡਲ ਰਾਹੋਂ, ਰਵਿੰਦਰ ਸਹਿਜਪਾਲ, ਜੀਤ ਰਾਮ ਹਿਆਲਾ ਵਾਤਾਵਰਨ ਪ੍ਰੇਮੀ, ਸੋਹਣ ਸਿੰਘ ਭੱਟੀ ਵਾਤਾਵਰਨ ਪ੍ਰੇਮੀ, ਹਰਦਿਆਲ ਸਿੰਘ ਬੰਗੜ ਅਤੇ ਮਨੋਜ ਚੋਪੜਾ ਰਾਹੋਂ ਆਦਿ ਹਾਜਰ ਸਨ l

Leave a Reply

Your email address will not be published. Required fields are marked *