ਗਾਇਕ ਮਹੇਸ਼ ਸਾਜਨ ਨੀਸ਼ਾ ਬਾਨੋ ਤੇ ਸਮੀਰ ਨੇ ਬੰਨਿਆ ਰੋਗ
ਅੱਜ ਲੱਗੀਆ ਰੋਣਕਾ ਜੀ ਬਾਪੂ ਕੁੰਭ ਦਾਸ ਦੇ ਵੇੜੇ ਤੇ ਝੂਮੇ
ਨਵਾਂਸ਼ਹਿਰ ਰਾਹੋਂ 20 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਮੂਸਾਪੁਰ ਰੋਡ ਡੀਏਵੀ ਸਕੂਲ ਦੀ ਬੈਕ ਸਾਈਡ ਬਾਪੂ ਕੁੰਭ ਦਾਸ ਨਗਰੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਮੇਲਾ ਤੇ ਭੰਡਾਰਾ ਧੂਮਧਾਮ ਦੇ ਨਾਲ ਕਰਵਾਇਆ ਗਿਆ। ਇਸ ਮੌਕੇ ਤੇ ਦਰਬਾਰ ਦੇ ਮੁੱਖ ਸੇਵਾਦਾਰ ਵਰੁਣ ਸੋਬਤੀ ਨੇ ਦੱਸਿਆ ਹੈ ਕਿ ਦਰਬਾਰ ਦੇ ਵਿੱਚ ਮਹਿੰਦੀ ਦੀ ਰਸਮ ਅਦਾ ਕੀਤੀ ਤੇ ਰਾਤ ਨੂੰ ਮਹਿਫਿਲ ਕਵਾਲੀ ਦਾ ਆਗਾਜ਼ ਕੀਤਾ ਗਿਆ ਉਸ ਤੋਂ ਬਾਅਦ ਮਹੰਤਾ ਵਲੋ ਦਰਬਾਰ ਦੇ ਵਿੱਚ ਗਿੱਧਾ ਪਾਇਆ ਗਿਆ ਅਤੇ ਦਰਬਾਰ ਚ ਧੂਣਾ ਵੀ ਚੇਤਨ ਕੀਤਾ ਗਿਆ। ਇਸੇ ਤਰ੍ਹਾਂ ਮੇਲੇ ਦੇ ਦੂਜੇ ਦਿਨ ਸਵੇਰੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਉਸ ਉਪਰੰਤ ਪੰਜਾਬ ਦੇ ਮਸ਼ਹੂਰ ਕਲਾਕਾਰ ਜਿਨਾਂ ਦੇ ਵਿੱਚ ਗਾਇਕ ਮਹੇਸ਼ ਸਾਜਨ ਵਲੋ ਗਣੇਸ਼ ਵੰਦਨਾ ਕਰ ਆਪਣੇ ਰਿਕਾਰਡ ਸੂਫੀ ਗੀਤ ਪੇਸ਼ ਕੀਤੇ ਜਿਹਨਾ ਵਿੱਚ ਲੱਗੀਆ ਰੋਣਕਾ ਜੀ ਬਾਪੂ ਕੁੰਭ ਦਾਸ ਦੇ ਵੇੜੇ, ਕੀ,ਕੀ ਸਿਫਤ ਸੁਣਾਵਾ ਮੈ ਬਾਪੂ ਕੁੰਭ ਦਾਸ ਦੀ, ਨੋਕਰ ਰੱਖ ਲੋ ਦਰ ਦਾ, ਖੁਸ਼ੀਆਂ ਨੇ ਵੇੜੇ, ਮੇਰੀ ਨਾ ਕੋਈ ਔਕਾਤ ਸੀ ਬਾਪੂ ਦੀ ਕ੍ਰਿਪਾ ਹੋਗੀ ਗਾਕੇ ਸੰਗਤਾਂ ਨੂੰ ਮਸਤੀ ਚ ਝੂਮਣ ਲਗਾ ਦਿਤਾ,ਤੇ ਇਸੇ ਤਰਾਂ ਜੱਸਾ ਫਤਿਹਪੂਰੀਆ ਵਲੋ ਗੱਦੀ ਵਾਲੀਆ ਬਜੁਰਗਾ ਵੇ ਆਜਾ ਮਾਰ ਗੱਦੀ ਤੇ ਗੇੜਾ, ਸਾਡਾ ਕੀ ਏ ਫੱਕਰਾ ਦਾ, ਦੋ ਫੱਕਰ ਸੁਣੀਦੇ ਜੀ, ਆਦਿ ਗਾਕੇ ਦਰਬਾਰ ਚ ਹਾਜਰੀ ਭਰੀ ਤੇ ਨਜੀਮਾ ਖਾਨ,ਗਿੱਲ ਸੀਸਟਰ, ਸਮੀਰ ਮਾਹੀ,ਪ੍ਰਵੇਜ ਆਲਮ,ਬੰਟੀ ਕਵਾਲ, ਰਾਜਨ ਅਲੀ,ਮਨੀ ਗਿੱਲ,ਇਹਨਾ ਤੋ ਇਲਾਵਾ ਦਰਬਾਰ ਵਿੱਚ ਆਸ਼ੀਰਵਾਦ ਲੈਣ ਲਈ ਫਿਲਮੀ ਅਦਾਕਾਰ ਨਿਸ਼ਾ ਬਾਨੋ ਵੀ ਹਾਜਰ ਹੋਏ । ਇਸ ਮੇਲੇ ਦੀ ਸਟੇਜ ਦੀ ਭੂਮਿਕਾ ਕੁਲਰਾਜ ਮੁਹੰਮਦ ਰਾਜੀ ਵਲੋ ਆਏ ਸੰਤ ਫੱਕੀਰਾ ਦਾ ਧੰਨਵਾਦ ਕੀਤਾ। ਇਸ ਮੇਲੇ ਵਿੱਚ ਸੰਗਤਾ ਨੂੰ ਆਸ਼ਿਰਵਾਦ ਦੇਣ ਲਈ ਸੰਤ ਫਕੀਰਾ ਨੇ ਸ਼ਿਰਕਤ ਕੀਤੀ। ਜਿਹਨਾ ਵਿਚ ਬਾਬਾ ਮਨਜੀਤ ਸਾਬਰੀ,ਬਾਬਾ ਰਾਜੂ, ਬਾਬਾ ਸਾਧੂ ਸ਼ਾਹ, ਬਾਬਾ ਮਹਿਤਾਬ ਕਾਦਰੀ, ਬਾਬਾ ਕੱਕੂ ਭਗਤ, ਬਲਵਿੰਦਰ ਲੱਡੂ, ਗੱਗੂ ਬਾਬਾ, ਵਿਜੈ ਸਾਈ,ਲਖਵੀਰ ਸ਼ਾਹ, ਬਲਦੇਵ ਸ਼ਾਹ, ਸਤਪਾਲ ਬਾਬਾ, ਪ੍ਰੋਸ਼ਤਮ ਦਾਸ,ਬੋਬੀ, ਰੀਨਾ, ਬੀਬੀ ਬਲਜੀਤ ਕੋਰ ਕਾਦਰੀ,ਬਾਬਾ ਵਿਨੋਦ,ਬਾਬਾ ਜਸਵੀਰ ਸਬਰੀ,ਕਸ਼ਮੀਰ ਸ਼ਾਹ,ਦੀਪਾ ਸ਼ਾਹ, ਸਾਹਿਲ ਲੁਧਿਆਣਾ,ਦਰਵੇਸ਼ ਕਾਲੂ ਸ਼ਾਹ,ਨਰਿੰਦਰ ਰਾਠੋਰ, ਮਹਿੰਦਰ ਸਾਈ,ਸਾਈ ਪੱਪਲ ਸ਼ਾਹ, ਬਾਬਾ ਸੁਰਜੀਤ,ਸਾਭੀ ਕਲੰਦਰ, ਆਦਿ ਹਾਜਰ ਸਨ।
