ਜਲੰਧਰ 17 ਦਸੰਬਰ (ਪਰਮਿੰਦਰ ਸਿੰਘ ) ਪੰਜਾਬ ਰਿਟਾਇਰਡ ਮਿਊਸਪਲ ਪੈਨਸ਼ਨਰਜ਼ ਯੂਨੀਅਨ ਗੁਰਾਇਆ ਵਲੋਂ ਸ੍ਰੀ ਪ੍ਰੇਮ ਨਾਥ ਜੀ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਦਿਵਸ ਸ੍ਰੀ ਭਗਵਾਨ ਵਾਲਮੀਕਿ ਆਸ਼ਰਮ ਗੁਰਾਇਆ ਵਿਚ ਮਨਾਇਆ ਗਿਆ। ਸਮਾਗਮ ਦੇ ਸ਼ੁਰੂ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜੇ ਦੇ ਗਏ ਮਿਊਸਪਲ ਪੈਨਸ਼ਨਰਾਂ ਨੂੰ ਅਤੇ ਚੋਣ ਡਿਊਟੀ ਤੇ ਜਾ ਰਹੇ ਅਧਿਆਪਕ ਪਤੀ ਪਤਨੀ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਤੇ ਮੋਨ ਧਾਰਨ ਕਰਦੇ ਹੋਏ ਸ਼ਰਧਾਂਜਲੀ ਭੇਟ ਕੀਤੀ ਗਈ। ਜਿਨ੍ਹਾਂ ਪੈਨਸ਼ਨਰ ਮੈਂਬਰਾਂ ਦਾ ਜਨਮ ਦਿਨ ਦਸੰਬਰ ਮਹੀਨੇ ਵਿੱਚ ਆਉਂਦਾ ਹੈ, ਉਹਨਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੰਦੇ ਹੋਏ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਪੈਨਸ਼ਨਰ ਦਿਵਸ ਦੀ ਸਮੂਚੀ ਕਾਰਵਾਈ ਯੂਨੀਅਨ ਦੇ ਕੈਸ਼ੀਅਰ ਲਲਿਤ ਕੁਮਾਰ ਨੇ ਚਲਾਈ। ਸਮਾਗਮ ਨੂੰ ਪੰਜਾਬ ਰੀਟਾਇਰਡ ਮਿਊਸਪਲ ਵਰਕਰਜ਼ ਯੂਨੀਅਨ ਦੇ ਸੂਬਾ ਸਰਪ੍ਰਸਤ ਸ੍ਰੀ ਜਨਕ ਰਾਜ ਮਾਨਸਾ, ਮਿਊਸਪਲ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸਤਨਾਮ ਸਿੰਘ ਸ਼ਾਹਕੋਟ,ਮੀਤ ਪ੍ਰਧਾਨ ਸਤਪਾਲ ਮਹਿੰਮੀ, ਜਨਰਲ ਸਕੱਤਰ ਤਾਰਾ ਸਿੰਘ ਬੀਕਾ, ਐਸੋਸੀਏਸ਼ਨ ਫਿਲੋਰ ਦੇ ਬਲਵਿੰਦਰ ਕੁਮਾਰ ਨੇ ਸੰਬੋਧਨ ਕਰਦੇ ਹੋਏ ਪੈਨਸ਼ਨਰ ਦਿਵਸ ਮਨਾਉਣ ਸਬੰਧੀ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ ਕੇਂਦਰ ਸਰਕਾਰ ਤੇ ਰਾਜ ਸਰਕਾਰ ਦੇ ਬੇਰੁਖੀ ਵਾਲੇ ਵਤੀਰੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਪੈਨਸ਼ਨਰਾਂ ਨੂੰ ਆਪਣੇ ਬੁਢਾਪੇ ਦਾ ਸਹਾਰਾ ਬਚਾਉਣ ਲਈ ਅਤੇ ਆਪਣਾ ਬੁਢਾਪਾ ਸੁਰੱਖਿਆ ਪੂਰਨ ਬਤੀਤ ਕਰਨ ਲਈ ਪ੍ਰੇਰਿਤ ਕਰਦੇ ਹੋਏ ਭਵਿੱਖ ਵਿੱਚ ਉਲੀਕੇ ਜਾਣ ਵਾਲੇ ਸ਼ੰਘਰਸ਼ਾਂ ਵਿਚ ਤਨੋਂ ਮਨੋਂ ਧਨੋ ਯੋਗਦਾਨ ਪਾਉਣ ਲਈ ਸਦਾ ਤਿਆਰ ਰਹਿਣ ਦਾ ਸੱਦਾ ਦਿੱਤਾ। ਸਮਾਗਮ ਦੇ ਅੰਤ ਵਿਚ ਸਭ ਮਿਊਸਪਲ ਪੈਨਸ਼ਨਰਜ਼ ਤੇ ਫੈਮਿਲੀ ਪੈਨਸ਼ਨਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੀ ਤੰਦਰੁਸਤੀ ਅਤੇ ਖੁਸ਼ੀਆਂ ਭਰਪੂਰ ਲੰਬੀ ਉਮਰ ਦੀ ਕਾਮਨਾ ਕੀਤੀ। ਸਤਪਾਲ ਮਹਿੰਮੀ ਮੀਤ ਪ੍ਰਧਾਨ ਨੇ ਸਮਾਗਮ ਵਿੱਚ ਸ਼ਾਮਲ ਪੈਨਸ਼ਨਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਯੂਨੀਅਨ ਨੂੰ ਤਨੋਂ ਮਨੋਂ ਧਨੋ ਸਹਿਯੋਗ ਦੇਣ ਦੀ ਅਪੀਲ ਕੀਤੀ। ਪੈਨਸ਼ਨਰ ਦਿਵਸ ਮੌਕੇ ਹਾਜ਼ਰ ਪੈਨਸ਼ਨਰਾਂ ਵਿੱਚ ਰਜਿੰਦਰ ਕੁਮਾਰ ਬਲਾਚੌਰ, ਨਰੇਸ਼ ਕੁਮਾਰ ਸ਼ਾਹਕੋਟ, ਜਰਨੈਲ ਸਿੰਘ, ਰਸ਼ੀਦ ਕੁਮਾਰ, ਸਤਨਾਮ ਸਿੰਘ ਸ਼ਾਹਕੋਟ, ਰਾਮ ਲੁਭਾਇਆ ਗੁਰਾਇਆ, ਚਰਨ ਦਾਸ, ਪ੍ਰੇਮ ਨਾਥ,ਜਨਕ ਰਾਜ ਮਾਨਸਾ ਸੂਬਾ ਚੇਅਰਮੈਨ, ਸੁਰਜੀਤ ਸਿੰਘ ਫਿਲੌਰ, ਭਜਨ ਰਾਮ,ਬਾਲ ਕ੍ਰਿਸ਼ਨ, ਬਲਵਿੰਦਰ ਕੁਮਾਰ, ਸ਼ਿਵ ਦਾਸ, ਸੰਤੋਖ ਸਿੰਘ, ਕ੍ਰਿਸ਼ਨ ਪਾਲ, ਬਲਜਿੰਦਰ ਕੁਮਾਰ ਮਾਹਿਲਪੁਰ, ਜਗਮੇਲ ਸਿੰਘ ਸੂਬਾ ਸਕੱਤਰ, ਸੁਖਪਾਲ ਸਿੰਘ ਰਾਏਕੋਟ, ਇੰਦਰਜੀਤ, ਬਿਮਲਾ ਪੁੰਜ,ਸਤੋ, ਸੁਨੀਤਾ, ਜਮਨਾ, ਜਸਵੀਰ ਕੌਰ, ਸੰਤੋਸ਼, ਮਹਿੰਦਰ ਸਿੰਘ ਗੜਸ਼ੰਕਰ, ਸਤਪਾਲ, ਅਸ਼ੋਕ ਕੁਮਾਰ, ਸਤਪਾਲ ਮਹਿੰਮੀ, ਸਰੋਜ਼ ਰਾਣੀ, ਤਾਰਾ ਸਿੰਘ, ਲਲਿਤ ਕੁਮਾਰ ਅਤੇ ਰੇਸ਼ਮ ਆਦਿ ਹਾਜ਼ਰ ਸਨ।
ਪੈਨਸ਼ਨਰ ਦਿਵਸ ਤੇ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ
