ਸਾਲ ਬੀਤਣ ਤੇ ਵੀ ਮੁਲਾਜ਼ਮਾਂ ਨੂੰ ਨਹੀਂ ਦੇ ਸਕੀ ਮਹਿੰਗਾਈ ਭੱਤੇ ਦੀ ਕਿਸ਼ਤ – ਸੁਖਵਿੰਦਰ ਸਿੰਘ ਚਾਹਲ
ਜਲੰਧਰ 01 ਜਨਵਰੀ (ਪਰਮਿੰਦਰ ਸਿੰਘ ) – ਪੰਜਾਬ ਦੀ ਮੂਜੋਦਾ ਭਗਵੰਤ ਮਾਨ ਸਰਕਾਰ ਨੇ ਮੋਜੂਦਾ ਬੀਤੇ ਸਾਲ 2025 ਵਿੱਚ ਇੱਕ ਅਜਿਹਾ ਰਿਕਾਰਡ ਬਣਾਇਆ ਹੈ। ਜੋ ਪੰਜਾਬ ਦੇ ਮੁਲਾਜ਼ਮਾਂ ਨੇ ਸੋਚਿਆ ਵੀ ਸੀ। ਪੰਜਾਬ ਭਰ ਦੇ ਲੱਗਭਗ 6 ਲੱਖ ਮੁਲਾਜ਼ਮ ਅਤੇ ਪੈਨਸ਼ਨਰ ਜੋ ਪੰਜਾਬ ਦੇ ਵੱਖ ਵੱਖ ਵਿਭਾਗਾ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਸੇਵਾ ਮੁਕਤ ਹੋ ਚੁੱਕੇ ਹਨ। ਉਨ੍ਹਾਂ ਨੇ 2022 ਵਿੱਚ ਪੰਜਾਬ ਦੀ ਮੂਜੋਦਾ ਭਗਵੰਤ ਮਾਨ ਸਰਕਾਰ ਨੂੰ ਜਿੱਤਾ ਕੇ ਬੜਾ ਫਤਵਾ ਦਿੱਤਾ। ਪਰ ਸਮੇਂ ਦੇ ਬੀਤਣ ਨਾਲ ਇਸ ਸਰਕਾਰ ਨੇ ਪੰਜਾਬ ਦੇ ਮੁਲਾਜ਼ਮਾਂ ਨੂੰ ਆਪਣਾ ਅਸਲੀ ਚਿਹਰਾ ਵਿਖਾ ਦਿੱਤਾ। ਪੰਜਾਬ ਭਰ ਦੇ ਮੁਲਾਜ਼ਮਾਂ ਲਈ 2025 ਦਾ ਸਾਲ ਇੱਕ ਕਾਲਾ ਅਧਿਆਏ ਬਣ ਕੇ ਰਹਿ ਗਿਆ। ਜਿਸ ਵਿੱਚ ਪੰਜਾਬ ਸਰਕਾਰ ਨੇ ਪੰਜਾਬ ਭਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਇੱਕ ਵੀ ਮਹਿੰਗਾਈ ਭੱਤੇ ਦੀ ਕਿਸ਼ਤ ਨਹੀਂ ਦਿੱਤੀ। ਇਸ ਗੱਲ ਦਾ ਪ੍ਰਗਟਾਵਾ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਰਨਲ ਸਕੱਤਰ ਗੁਰਬਿੰਦਰ ਸਿੰਘ ਸਸਕੌਰ, ਖਜਾਨਚੀ ਮਨੋਹਰ ਲਾਲ ਸ਼ਰਮਾ, ਸਹਾਇਕ ਸਕੱਤਰ ਪ੍ਰੈਸ ਗਣੇਸ਼ ਭਗਤ ਨੇ ਕਿਹਾ ਕੇਂਦਰ ਸਰਕਾਰ ਵੱਲੋਂ ਹੁਣ ਤੱਕ ਆਪਣੇ ਮੁਲਾਜ਼ਮਾਂ ਨੂੰ 58 ਪ੍ਰਤੀਸ਼ਤ ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਦਾ 16 ਪ੍ਰਤੀਸ਼ਤ ਮਹਿੰਗਾਈ ਭੱਤਾ ਬਕਾਇਆ ਪਿਆ ਹੈ। ਪੰਜਾਬ ਦੀ ਮੂਜੋਦਾ ਭਗਵੰਤ ਮਾਨ ਸਰਕਾਰ ਨੇ 2022 ਨੂੰ ਜਦੋਂ ਸਤਾ ਵਿੱਚ ਆਈ ਸਿਰਫ 3 ਮਹਿੰਗਾਈ ਭੱਤੇ ਕਿਸ਼ਤਾਂ ਜਾਰੀ ਕੀਤੀਆਂ ਹਨ। 1-10-2022 ਨੂੰ 6 ਪ੍ਰਤੀਸ਼ਤ, 1-12-2023 ਨੂੰ 4 ਪ੍ਰਤੀਸ਼ਤ ਅਤੇ 1-11-2024 ਨੂੰ 4 ਪ੍ਰਤੀਸ਼ਤ । ਪੰਜਾਬ ਦੇ ਮੁਲਾਜ਼ਮਾਂ ਨੂੰ ਉਮੀਦ ਸੀ ਪੰਜਾਬ ਦੀ ਮੂਜੋਦਾ ਸਰਕਾਰ ਦੀਵਾਲੀ ਦੇ ਮੌਕੇ ਪੰਜਾਬ ਭਰ ਦੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀ ਕਿਸ਼ਤ ਦਾ ਐਲਾਨ ਕਰੇਗੀ। ਪਰ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਨਿਰਾਸ਼ ਕੀਤਾ। ਇਸ ਸਮੇਂ ਪੰਜਾਬ ਸਰਕਾਰ 5 ਕਿਸ਼ਤਾ ਪੈਕਿੰਗ ਪਈਆ ਹਨ। ਜੋ ਇਸ ਪ੍ਰਕਾਰ ਹਨ ਜਿਵੇਂ 1-1-2023 ਦੀ 4 ਪ੍ਰਤੀਸ਼ਤ, 1-1-2024 ਦੀ ਪ੍ਰਤੀਸ਼ਤ, 1-7-2024 ਦੀ 3 ਪ੍ਰਤੀਸ਼ਤ, 1-1-2025 ਦੀ 2 ਪ੍ਰਤੀਸ਼ਤ ਅਤੇ 1-7-2025 ਦੀ 3 ਪ੍ਰਤੀਸ਼ਤ ਦਾ ਕੁੱਲ 16 ਪ੍ਰਤੀਸ਼ਤ ਪੰਜਾਬ ਦੇ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਜਾਰੀ ਨਹੀਂ ਕਰ ਸਕੀ ਜਿਸ ਦੀ ਪੰਜਾਬ ਭਰ ਦੇ ਮੁਲਾਜ਼ਮਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਪੰਜਾਬ ਦੇ ਜੀ. ਟੀ. ਯੂ ਦੇ ਆਗੂਆਂ ਨੇ ਦੱਸਿਆ ਪੰਜਾਬ ਸਰਕਾਰ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁਲਾਜ਼ਮਾਂ ਪ੍ਰਤੀ ਮੁਲਾਜ਼ਮ ਮਾਰੂ ਨੀਤੀ ਇਸ ਗੱਲ ਦਾ ਪ੍ਰਗਟਾਵਾ ਕਰਦੀ ਹੈ। ਪੰਜਾਬ ਭਰ ਦੇ ਮੁਲਾਜ਼ਮਾਂ ਨੂੰ ਉਨਾਂ ਦੇ ਬਣਦੇ ਹੱਕ ਨਾ ਦੇ ਉਨ੍ਹਾਂ ਨਾਲ ਧੋਖਾ ਕਰਨਾ। ਪਰ ਸ਼ਾਇਦ ਪੰਜਾਬ ਦੀ ਮੂਜੋਦਾ ਸਰਕਾਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਪੰਜਾਬ ਸੁਮੱਚਾ ਮੁਲਾਜ਼ਮਾਂ ਉਨ੍ਹਾਂ ਦੀ ਮੁਲਾਜ਼ਮ ਮਾਰੂ ਨੀਤੀਆਂ ਤੇ ਬਹੁਤ ਨਿਰਾਸ਼ ਹੁੰਦਾ ਜਾ ਰਿਹਾ ਹੈ। ਪੰਜਾਬ ਸਰਕਾਰ ਕੋਲ ਜੋ ਸੱਤਾ ਦਾ ਆਨੰਦ ਮਾਣਨ ਲਈ ਸਮਾਂ ਬਚਿਆ ਹੈ ਬਹੁਤ ਥੋੜ੍ਹਾ ਹੈ। ਉਨ੍ਹਾਂ ਨੂੰ ਅਜੇ ਵੀ ਆਪਣੇ ਝੂਠੇ ਵਾਅਦਿਆਂ ਅਤੇ ਪੰਜਾਬ ਦੇ ਖਜ਼ਾਨੇ ਨੂੰ ਇਸ਼ਤਿਹਾਰ ਬਾਜ਼ੀ ਨਜਾਇਜ਼ ਖਰਚ ਕਰਨ ਤੇ ਗੁਰੇਜ਼ ਕਰਨਾ ਚਾਹੀਦਾ ਹੈ। ਪੰਜਾਬ ਦੇ ਮੁਲਾਜ਼ਮਾਂ ਨੂੰ ਉਨਾਂ ਦੇ ਮਹਿੰਗਾਈ ਭੱਤੇ ਅਤੇ ਹੱਕੀ ਮੰਗਾਂ ਨੂੰ ਮੰਨਣ ਵਿੱਚ ਪਹਿਲਕਦਮੀ ਕਰਨੀ ਚਾਹੀਦੀ ਹੈ। ਜੇਕਰ ਪੰਜਾਬ ਸਰਕਾਰ ਦਾ ਪੰਜਾਬ ਦੇ ਮੁਲਾਜ਼ਮਾਂ ਪ੍ਰਤੀ ਨਾ ਪੱਖੀ ਵਤੀਰਾ ਰਿਹਾ ਤਾਂ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਸੜਕੇ ਤੇ ਉਤਰ ਕੇ ਆਉਣ ਵਾਲੀਆਂ ਚੋਣਾਂ ਵਿਧਾਨ ਸਭਾ ਚੋਣਾਂ ਵਿੱਚ ਸੱਤਾ ਦੀਆਂ ਪੋੜੀਆਂ ਚੜਣ ਤੋਂ ਮਹਿਫੂਸ ਕਰ ਦੇਣਗੇ।
