ਮੈਡੀਕਲ ਪ੍ਰੈਕਟੀਸ਼ਨਰ ਮੁਕੰਦਪੁਰ ਰਜਿ 295 ਅਤੇ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਬੰਗਾ ਦੇ ਸਹਿਯੋਗ ਨਾਲ ਫ੍ਰੀ ਮੈਡੀਕਲ ਕੈਂਪ ਲਗਾਇਆ

ਨਵਾਂਸ਼ਹਿਰ ਰਾਹੋਂ 30 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਲਾਇਨਜ਼ ਕਲੱਬ ਇੰਟਰਨੈਸ਼ਨਲ ਪ੍ਰਧਾਨ ਲਾਇਨ ਏ ਪੀ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ, ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਸ਼ਹਾਦਤ ਨੂੰ ਸਮਰਪਿਤ ਲਾਇਨਜ਼ ਕਲੱਬ ਬੰਗਾ ਸਿਟੀ ਸਮਾਈਲ ਅਤੇ ਲਾਇਨਜ ਕਲੱਬ ਬੰਗਾ ਸਿਮਰਨ ਦੇ ਸਮੂਹ ਲਾਇਨ ਮੈਂਬਰਾਂ ਦੇ ਸਹਿਯੋਗ ਦੇ ਨਾਲ ਸੇਵਾ ਕਾਰਜਾਂ ਦੀ ਲੜੀ ਨੂੰ ਅਗੇ ਤੋਰਦੇ ਹੋਏ ਪਿੰਡ ਭੂਤਾਂ ਵਿਖੇ ਫ੍ਰੀ ਮੈਡੀਕਲ ਚੈੱਕਅਪ, ਫ੍ਰੀ ਖੂਨ ਦੇ ਨਾਲ ਸਬੰਧਤ ਸਾਰੇ ਟੈਸਟ ਅਤੇ ਫ੍ਰੀ ਦਵਾਇਆ ਦਾ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਮੁੱਖ ਮਹਿਮਾਨ ਰੀਜਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਨ ਖੰਨਾ ਨੇ ਕੀਤਾ। ਰੀਜਨ ਚੇਅਰਮੈਨ ਕੁਲਦੀਪ ਭੂਸ਼ਨ ਨੇ ਇਸ ਮੈਡੀਕਲ ਕੈਂਪ ਦੀ ਸ਼ਲਾਘਾ ਕਰਦੇ ਕਿਹਾ ਕਿ ਲਾਇਨਜ ਕਲੱਬ ਡਿਸਟ੍ਰਿਕ 321-ਡੀ ਦੇ ਰੀਜਨ ਬੰਗਾ ਵਿੱਚ ਕੁੱਲ 12 ਕਲੱਬਾਂ ਹਨ ਜੋ ਕਿ ਇਕ ਦੂਜੇ ਨਾਲ ਮੁਕਾਬਲੇ ਵਜੋਂ ਅਪਣੀ ਅਪਣੀ ਪਹੁੰਚ ਮੁਤਾਬਕ ਸੇਵਾ ਦੇ ਕਾਰਜ ਕਰ ਰਹੀਆ ਹਨ, ਪਰ ਲਾਇਨਜ ਕਲੱਬ ਬੰਗਾ ਸਿਟੀ ਸਮਾਈਲ ਅਤੇ ਲਾਇਨਜ ਕਲੱਬ ਬੰਗਾ ਸਿਮਰਨ ਨੇ ਏਕਤਾ ਦੀ ਮਿਸਾਲ ਪੇਸ਼ ਕਰਦੇ ਹੋਏ ਮੇਰੀ ਰੀਜਨ ਦਾ ਮਾਨ ਵਧਾਇਆ ਹੈ ਅਤੇ ਮੈਂ ਅਪਣੀ ਰੀਜਨ ਬੰਗਾ ਦਿਆਂ ਸਾਰੀਆਂ ਕਲੱਬਾਂ ਨੂੰ ਮੀਡੀਆ ਦੇ ਰਾਹੀਂ ਬੇਨਤੀ ਕਰਦਾ ਹਾਂ ਕਿ ਇਨ੍ਹਾਂ ਦੋਨੋਂ ਕਲੱਬਾਂ ਵਾਂਗ ਰਲ ਮਿਲ ਕੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅਗੇ ਆਵੋ ਤਾਂ ਜੋ ਇਕ ਜੁਟ ਹੋਕੇ ਲੋੜਵੰਦ ਪਰਿਵਾਰਾਂ ਦੀ ਮਦਦ ਹੋ ਸਕੇ। ਇਸ ਕੈਂਪ ਦੌਰਾਨ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਮੁਕੰਦਪੁਰ ਰਜਿ•295 ਦੇ ਪ੍ਰਧਾਨ ਡਾਕਟਰ ਪ੍ਰਸ਼ੋਤਮ ਲਾਲ ਅਪਣੀ ਸਮੂਹ ਡਾਕਟਰਾਂ ਦੀ ਟੀਮ ਅਤੇ ਜ਼ਿਲ੍ਹਾ ਡਾਕਟਰ ਟੀਮ ਨਾਲ ਲੋੜਵੰਦ ਮਰੀਜਾਂ ਦਾ ਚੈਕਅੱਪ ਕਰਨ ਲਈ ਸ਼ਾਮਲ ਹੋਏ ਅਤੇ ਪ੍ਰਧਾਨ ਡਾਕਟਰ ਪ੍ਰਸ਼ੋਤਮ ਲਾਲ ਨੇ ਕਿਹਾ ਕਿ ਹਰ ਪਿੰਡ ਵਿੱਚ ਬਹੁਤ ਸਾਰੇ ਗਰੀਬ ਮਰੀਜ ਸਰਕਾਰ ਵਲੋਂ ਪੂਰੀ ਸਹੁਲਤਾਂ ਨਾ ਮਿਲਣ ਕਾਰਨ ਇਲਾਜ ਤੋਂ ਵਾਂਝੇ ਨਜਰ ਆ ਰਹੇ ਹਨ, ਪਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਹਮੇਸ਼ਾ ਹੀ ਲੋੜਵੰਦ ਪਰਿਵਾਰਾਂ ਦਾ ਸਹਾਰਾ ਬਣਦੀ ਆ ਰਹੀ ਹੈ ਅਤੇ ਜਿਥੇ ਕੋਈ ਅਪਾਹਿਜ ਮਰੀਜ ਜੋ ਹਸਪਤਾਲਾਂ ਵਿੱਚ ਅਤੇ ਮੁਹੱਲਾ ਕਲੀਨਿਕ ਵਿਚ ਨਹੀਂ ਪਹੁੰਚ ਸਕਦਾ ਉੱਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਘਰ ਘਰ ਜਾ ਕਿ ਬਹੁਤ ਹੀ ਘਟ ਖਰਚੇ ਵਿੱਚ ਅਤੇ ਕਈ ਵਾਰ ਫਰੀ ਵੀ ਇਲਾਜ ਕਰਦੀ ਹੈ। ਪੰਜਾਬ ਵਿੱਚ ਜਦੋਂ ਵੀ ਕੋਈ ਕੁਦਰਤੀ ਆਪਦਾ ਆਈ ਹੈ ਤਾਂ ਵੀ ਪੂਰੇ ਸੂਬੇ ਵਿੱਚ ਫ੍ਰੀ ਇਲਾਜ ਦੀ ਸੇਵਾ ਦੇਣ ਲਈ ਪਹਿਲਾਂ ਪਹੁੰਚੀ ਹੈ ਅਤੇ ਕਈ ਸਾਡੇ ਡਾਕਟਰ ਸੇਵਾ ਕਰਦੇ ਕਰਦੇ ਕੁਦਰਤੀ ਆਪਦਾ ਵਿੱਚ ਸ਼ਹੀਦ ਵੀ ਹੋਏ। ਇਸ ਮੋਕੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਦੇ ਸੀਨੀਅਰ ਡਾਕਟਰ ਹੰਸ ਰਾਜ ਅਪਣੀ ਟੀਮ ਅਤੇ ਮੈਡੀਕਲ ਲੈਬੋਰਟਰੀ ਦੀ ਟੈਕਨੀਸ਼ੀਅਨ ਟੀਮ ਵੀ ਲੋੜਵੰਦ ਮਰੀਜਾਂ ਦੇ ਇਲਾਜ ਕਰਨ ਲਈ ਅਤੇ ਫ੍ਰੀ ਮੈਡੀਕਲ ਸੇਵਾ ਦੇਣ ਲਈ ਸ਼ਾਮਲ ਹੋਈ ਅਤੇ ਡਾਕਟਰ ਗੁਰਮੀਤ ਸਿੰਘ ਨੇ ਦਸਿਆ ਕਿ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਬੰਗਾ ਵਿਖੇ ਹਰ ਮਰੀਜਾਂ ਦੇ ਖੂਨ ਦੇ ਟੈਸਟ ਅੱਧੇ ਮੁਲ ਉਤੇ ਅਤੇ ਇਲਾਜ ਵਾਜਬ ਕੀਮਤਾਂ ਤੇ ਕੀਤਾ ਜਾਂਦਾ ਹੈ ਅਤੇ ਲਾਵਾਰਸ ਅਤੇ ਲੋੜਵੰਦ ਗਰੀਬ ਮਰੀਜ਼ ਦਾ ਇਲਾਜ ਫ੍ਰੀ ਵੀ ਕੀਤਾ ਜਾਂਦਾ ਹੈ। ਦੋਵਾਂ ਕਲੱਬਾਂ ਵਲੋਂ ਰੀਜਨ ਚੇਅਰਮੈਨ, ਮੈਡੀਕਲ ਪ੍ਰੈਕਟੀਸ਼ਨਰ ਬਲਾਕ ਮੁਕੰਦਪੁਰ ਅਤੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦਾ ਯਾਦਗਾਰੀ ਚਿੰਨ ਦਾ ਸਨਮਾਨ ਕੀਤਾ ਗਿਆ। ਇਸ ਮੋਕੇ ਲਾਇਨਜ ਕਲੱਬ ਬੰਗਾ ਸਿਟੀ ਸਮਾਈਲ ਅਤੇ ਲਾਇਨਜ ਕਲੱਬ ਬੰਗਾ ਸਿਮਰਨ ਦੇ ਸਮੂਹ ਲਾਇਨ ਮੈਂਬਰ, ਮੈਡੀਕਲ ਪ੍ਰੈਕਟੀਸ਼ਨਰ ਮੁਕੰਦਪੁਰ ਰਜਿ 295 ਦੇ ਜਨਰਲ ਸਕੱਤਰ ਡਾਕਟਰ ਦੇਸ ਰਾਜ, ਜ਼ਿਲ੍ਹਾ ਖਜ਼ਾਨਚੀ ਡਾਕਟਰ ਰਾਮਜੀ ਦਾਸ, ਬਲਾਕ ਮੈਂਬਰ ਡਾਕਟਰ ਹਰਦੀਪ ਸਿੰਘ ਅਤੇ ਪਿੰਡ ਭੂਤਾਂ ਦੇ ਸਰਪੰਚ ਅਤੇ ਪੰਚਾਇਤ ਮੈਂਬਰ ਵੀ ਸ਼ਾਮਲ ਹੋਏ।

Leave a Reply

Your email address will not be published. Required fields are marked *