ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਂਠ ਲਗਾਏ ਜਾਣਗੇ ਮੈਗਾ ਸਰਵਿਸ ਪ੍ਰੋਜੈਕਟ

ਨਵਾਂਸ਼ਹਿਰ ਰਾਹੋਂ 19 ਜਨਵਰੀ ( ਕੁਲਵਿੰਦਰ ਸਿੰਘ ਰਾਹੋਂ) ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਚਾਰਟਰ ਪ੍ਰਧਾਨ ਲਾਇਨ ਮੀਨੂੰ ਭੁੱਟਾ ਦੀ ਪ੍ਰਧਾਨਗੀ ਹੇਂਠ 21 ਜਨਵਰੀ 2026 ਦਿਨ ਬੁੱਧਵਾਰ ਨੂੰ ਮੈਗਾ ਸਰਵਿਸ ਪ੍ਰੋਜੈਕਟ ਲਗਾਏ ਜਾਣੇ ਹਨ।ਮੀਨੂੰ ਭੁੱਟਾ ਤੇ ਧੀਰਜ ਸਹਿਜ ਪਾਲ ਜਾਣਕਾਰੀ ਦਿੰਦਿਆਂ ਦੱਸਿਆ
*ਸਵੇਰੇ 9 ਵਜੇ ਕਲੱਬ ਡਾਇਬਟੀਜ਼ ਚੇਅਰਮੈਨ ਲਾਇਨ ਅਮਰਜੀਤ ਸਿੰਘ ਨਾਗਰਾ ਜੀ ਦੇ ਸਹਿਯੋਗ ਨਾਲ ਪਾਲ ਲੈਬੋਰਟਰੀ ਬੰਗਾ ਵਿਖੇ 6ਵਾਂ ਫ੍ਰੀ ਸ਼ੂਗਰ ਚੈਕਅੱਪ ਕੈਂਪ ਲਗਾਇਆ ਜਾਵੇਗਾ।
*2. ਸਵੇਰੇ 10 ਵਜੇ ਕਲੱਬ ਕੈਂਸਰ ਅਵੇਅਰਨੈੱਸ ਚੇਅਰਮੈਨ ਲਾਇਨ ਡਾਕਟਰ ਗੁਰਮੀਤ ਸਿੰਘ ਮਿੰਟੂ ਜੀ ਅਤੇ ਲਾਇਨ ਲੇਡੀ ਵਨੀਤਾ ਕੁਮਾਰੀ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ, ਨੇੜੇ ਨਵੀਂ ਦਾਣਾ ਮੰਡੀ ਨਵਾਂਸ਼ਹਿਰ ਰੋਡ ਬੰਗਾ ਵਿਖੇ 6ਵਾਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾਵੇਗਾ।
3. ਸਵੇਰੇ 10 ਵਜੇ ਕਲੱਬ ਬਲੱਡ ਡੋਨੇਸ਼ਨ ਚੇਅਰਮੈਨ ਲਾਇਨ ਸੁਧੀਰ ਕੁਮਾਰ ਜੀ ਦੇ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ (ਰਜਿ 295) ਬਲਾਕ ਮੁਕੰਦਪੁਰ ਦੀ ਡਾਕਟਰ ਟੀਮ ਅਤੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਬੰਗਾ ਦੇ ਵਿਸ਼ੇਸ਼ ਸਹਿਯੋਗ ਨਾਲ ਪਹਿਲਾ ਖੂਨ ਦਾਨ ਕੈਂਪ ਲਗਾਇਆ ਜਾਵੇਗਾ।
4. ਸਵੇਰੇ 10 ਵਜੇ ਲਾਇਨ ਡਾਕਟਰ ਗੁਰਮੀਤ ਸਿੰਘ ਮਿੰਟੂ ਜੀ ਅਤੇ ਲਾਇਨ ਲੇਡੀ ਵਨੀਤਾ ਕੁਮਾਰੀ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਬਲੱਡ ਡੋਨਰਾਂ ਦੇ ਬਲੱਡ ਟੈਸਟ ਫ੍ਰੀ ਕੀਤੇ ਜਾਣਗੇ।
5. ਸਵੇਰੇ 10 ਵਜੇ ਸ਼੍ਰੀ ਗੁਰੂ ਰਾਮਦਾਸ ਚੈਰੀਟੇਬਲ ਟਰੱਸਟ ਬੰਗਾ ਵਲੋਂ ਬਲੱਡ ਡੋਨਰਾਂ ਅਤੇ ਦਾਖਲ ਮਰੀਜ਼ਾਂ ਲਈ ਦੁੱਧ ਅਤੇ ਫਰੂਟ ਦਾ ਲੰਗਰ ਲਗਾਇਆ ਜਾਵੇਗਾ।
*ਇਸ ਵਿਸ਼ੇਸ਼ ਮੈਗਾ ਸਰਵਿਸ ਪ੍ਰੋਜੈਕਟ ਦੇ ਮੁੱਖ ਮਹਿਮਾਨ ਡਿਸਟ੍ਰਿਕ 321-ਡੀ ਦੇ ਗਵਰਨਰ ਲਾਇਨ ਵੀ ਐਮ ਗੋਇਲ ਜੀ, ਇੰਨਾਗੁਰੇਸ਼ਨ ਅਫ਼ਸਰ ਪਹਿਲੇ ਉਪ ਡਿਸਟ੍ਰਿਕ ਗਵਰਨਰ ਲਾਇਨ ਜੀ ਐਸ ਭਾਟੀਆ ਜੀ, ਗੈਸਟ ਆਫ ਆਨਰ ਦੂਜੇ ਉਪ ਡਿਸਟ੍ਰਿਕ ਗਵਰਨਰ ਲਾਇਨ ਰਜੀਵ ਖੋਸਲਾ ਜੀ ਅਤੇ ਸਾਬਕਾ ਡਿਸਟ੍ਰਿਕ ਗਵਰਨਰ ਲਾਇਨ ਜੇ ਬੀ ਸਿੰਘ ਚੌਧਰੀ ਜੀ, ਸਟਾਰ ਗੈਸਟ ਡਿਸਟ੍ਰਿਕ ਜੀ ਐਮ ਟੀ ਕੋ-ਆਰਡੀਨੇਟਰ ਲਾਇਨ ਰਜੀਵ ਵਿਗ ਜੀ, ਸਪੈਸ਼ਲ ਗੈਸਟ:- ਰੀਜਨ ਚੇਅਰਮੈਨ ਲਾਇਨ ਕੁਲਦੀਪ ਭੂਸ਼ਨ ਖੰਨਾ ਜੀ, ਜੋਨ ਚੇਅਰਮੈਨ ਲਾਇਨ ਧਰਮਿੰਦਰ ਸਿੰਘ ਜੀ, ਜੋਨ ਚੇਅਰਮੈਨ ਲਾਇਨ ਐਡਵੋਕੇਟ ਕਮਲਜੀਤ ਸਿੰਘ ਜੀ, ਡਿਸਟ੍ਰਿਕ ਚੇਅਰਮੈਨ ਪੀਸ ਪੋਸਟਰ ਲਾਇਨ ਗੁਰਦੀਪ ਸਿੰਘ ਕੰਗ ਜੀ, ਡਿਸਟ੍ਰਿਕ ਪੀ ਆਰ ਓ ਲਾਇਨ ਬਲਬੀਰ ਚਿੰਗਾਰੀ ਜੀ ਹੋਣਗੇ।

Leave a Reply

Your email address will not be published. Required fields are marked *