ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਕੀਤਾ ਸਨਮਾਨ 

ਨਵਾਂਸ਼ਹਿਰ ਰਾਹੋਂ 21 ਦਸੰਬਰ ( ਕੁਲਵਿੰਦਰ ਸਿੰਘ ਰਾਹੋਂ ):-ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੀ ਸਮੁੱਚੀ ਟੀਮ ਮਾਸਟਰ ਕਰਨੈਲ ਸਿੰਘ ਜਨਰਲ ਸਕੱਤਰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਰਿਟਾਇਰਡ ਦੀ ਅਗਵਾਈ ਵਿੱਚ ਕਲੱਬ ਦੇ ਉਦੇਸ਼ ਨੌਜਵਾਨ ਪੀੜੀ ਨੂੰ ਸਮਾਜਿਕ ਕਰੀਤੀਆਂ ਤੇ ਘਾਤਕ ਨਸ਼ਿਆਂ ਤੋਂ ਬਚਾਉਣ ਤੇ ਨਰੋਆ ਤੇ ਸਿਹਤਮੰਦ ਸਮਾਜ ਸਿਰਜਣ ਤੇ ਵਿਦਿਆਰਥੀਆਂ ਨੂੰ ਖੇਡਾਂ ਅਤੇ ਵਿਦਿਆਲ ਵਿਸ਼ੇਸ਼ ਧਿਆਨ ਦੇਣ ਹਿੱਤ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਰਾਹੋਂ ਲੜਕੇ ਅਤੇ ਆਦਰਸ਼ ਬਾਲ ਵਿਦਿਆਲਿਆ ਹਾਈ ਸਕੂਲ ਰਾਹੋਂ ਦੇ ਹੋਣਹਾਰ ਵਿਦਿਆਰਥੀਆਂ ਖਿਡਾਰੀਆਂ ਦਾ ਸਨਮਾਨ ਦਾ ਅਤੇ ਅਧਿਆਪਕਾਂ ਦਾ ਸਨਮਾਨਵੀ ਕੀਤਾ ਰਾਹੋਂ ਦੇ ਸੀਨੀਅਰ ਸੈਕਡਰੀ ਸਕੂਲ ਲੜਕੇ ਨੂੰ ਸੰਬੋਧਨ ਕਰਦਿਆਂ ਸ ਕਰਨੈਲ ਸਿੰਘ ਨੇ ਕਿਹਾ ਅੱਜ ਦੇ ਵਿਦਿਆਰਥੀ ਕੱਲ ਦੇ ਸਾਡੇ ਦੇਸ਼ ਦਾ ਭਵਿੱਖ ਹਨ ਬੱਚਿਆਂ ਨੂੰ ਖੇਡਾਂ ਤੇ ਵਿਦਿਆ ਵੱਲ ਧਿਆਨ ਕੇਂਦਰਤ ਕਰਨ ਲਈ ਕਿਹਾ ਗਿਆ ਸਮਾਜ ਵਿੱਚ ਪਿਆਰ ਤੇ ਸਤਿਕਾਰ ਨਾਲ ਰਹਿਣ ਤੇ ਸਖਤ ਮਿਹਨਤ ਕਰਨ ਲਈ ਕਿਹਾ ਗਿਆ ਤਾਂ ਜੋ ਅਗਲੇ ਸਮੇਂ ਵਿੱਚ ਇੱਕ ਵਧੀਆ ਨਾਗਰਿਕ ਬਣ ਕੇ ਸਮਾਜ ਤੇ ਦੇਸ਼ ਦੀ ਸੇਵਾ ਕਰ ਸਕੋ ਇਸ ਮੌਕੇ ਪ੍ਰਿੰਸੀਪਲ ਸੁਦਰਸ਼ਨ ਜੈਨ ਸਾਹਿਬ ਨੇ ਕਲੱਬ ਦੇ ਕੰਮਾਂ ਦੀ ਸ਼ਲਾਗਾ ਕੀਤੀ ਤੇ ਜੀ ਆਇਆ ਕਿਹਾ ਕਲੱਬ ਨਾਲ ਚੱਲਣ ਤੇ ਬੱਚਿਆਂ ਨੂੰ ਕਲੱਬ ਦੇ ਪ੍ਰੋਗਰਾਮ ਵਿੱਚ ਵੱਧ ਤੋਂ ਵੱਧ ਜੋੜਨ ਦਾ ਵਾਅਦਾ ਕੀਤਾ ਆਦਰਸ਼ ਬਾਲ ਵਿਦਿਆਲਿਆ ਹਾਈ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਤੇ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਚਿੰਨ ਦੇ ਕੇ ਸਨਮਾਨ ਕੀਤਾ ਇਸ ਦੇ ਨਾਲ ਹੀ ਸਪੋਰਟਸ ਕਲੱਬ ਵੱਲੋਂ ਦਰਿਸ਼ ਬਾਲ ਵਿਦਿਆਲਿਆ ਹਾਈ ਸਕੂਲ ਦੇ ਪ੍ਰਿੰਸੀਪਲ  ਕਰਨੈਲ ਸਿੰਘ ਰਿਟਾਇਰਡ ਬਲਾਕ ਪ੍ਰਾਇਮਰੀ ਐਜੂਕੇਸ਼ਨ ਆਫਿਸਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਕਲੱਬ ਦੇ  ਟੂਰਨਾਮੈਂਟ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਰਿੰਦਰ ਸਿੰਘ ਚਾਹਲ ਸਟੇਟ ਅਵਾਰਡੀ  ਅਧਿਆਪਕ ਸਿੱਖਿਆ ਜਗਤ ਦੇ ਥੰਮ ਪ੍ਰੋਫੈਸਰ ਦੇਸ਼ਰਾਜ ਬੱਜੋਂ ਜੋਂ ਕਸ਼ਮੀਰ ਸਿੰਘ ਰਿਟਾਇਰਡ ਮੈਨੇਜਰ ਵਾਤਾਵਰਨ ਪ੍ਰੇਮੀ ਰਾਮ ਸਾਹਿਲ ਲੜਕੀ ਖਿਡਾਰਨਾਂ ਦੀ ਕੋਚ ਮੀਨੂ ਦੇਵੀ ਸਤਪਾਲ ਜੇਈ ਜੋਗਿੰਦਰ ਪਾਲ ਮੈਨੇਜਰ ਰਾਮ ਸਾਹਿਲ ਹਾਜਰ ਸਨ

Leave a Reply

Your email address will not be published. Required fields are marked *