ਨਵਾਂਸ਼ਹਿਰ ਰਾਹੋਂ 21 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਡਿਵੈਲਪਮੈਂਟ ਪ੍ਰੋਗਰਾਮ 15 ਜਨਵਰੀ ਤੋਂ ਪੂਰੇ ਉਤਸ਼ਾਹ ਨਾਲ ਸ਼ੁਰੂ ਹੋਇਆ ਸੀ, ਜੋ ਅੱਜ ਰਜਿਸਟਰਡ ਭਾਗੀਦਾਰਾਂ ਨੂੰ ਸਰਟੀਫਿਕੇਟ ਵੰਡ ਕੇ ਸਫਲਤਾਪੂਰਵਕ ਸਮਾਪਤ ਹੋਇਆ।ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਚੌਥਾ ਦਿਨ ਆਫਲਾਈਨ ਮੋਡ ਵਿੱਚ ਆਯੋਜਿਤ ਕੀਤਾ ਗਿਆ। ਇਸ ਦੌਰਾਨ ਡਾ. ਅਸੀਮ ਵਸ਼ਿਸ਼ਟ (ਐਸੋਸੀਏਟ ਪ੍ਰੋਫੈਸਰ, ਯੂਨੀਵਰਸਿਟੀ ਸੈਂਟਰ ਫ਼ਾਰ ਰਿਸਰਚ ਐਂਡ ਡਿਵੈਲਪਮੈਂਟ, ਚੰਡੀਗੜ੍ਹ) ਅਤੇ ਡਾ. ਮਨੀਸ਼ ਦੇਵ ਸ਼ਰਮਾ (ਭੌਤਿਕ ਵਿਗਿਆਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਨੇ NEP 2020 ਅਧੀਨ ਵੱਖ-ਵੱਖ ਵਿਸ਼ਿਆਂ ‘ਤੇ ਵਿਚਾਰ ਸਾਂਝੇ ਕੀਤੇ।ਐਫ.ਡੀ.ਪੀ. ਦੇ ਆਖਰੀ ਦਿਨ ਦੀ ਸੈਸ਼ਨ ਨੂੰ ਪ੍ਰੋ. ਡਾ. ਰਾਜੇਸ਼ਵਰ ਸਿੰਘ (ਡਾਇਰੈਕਟਰ, ਦੋਆਬਾ ਗਰੁੱਪ ਆਫ ਕਾਲਜਿਜ਼, ਛੋਕਰਾਂ, ਰਹੋਂ) ਵੱਲੋਂ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ NEP 2020 ਅਧੀਨ ਆਉਟਕਮ ਬੇਸਡ ਐਜੂਕੇਸ਼ਨ ਕਰਿਕੁਲਮ ਡਿਜ਼ਾਇਨ ਅਤੇ ਉੱਚ ਸਿੱਖਿਆ ਵਿੱਚ ਆ ਰਹੇ ਪਰਿਵਰਤਨ ਬਾਰੇ ਜਾਣਕਾਰੀ ਦਿੱਤੀ।ਇਸ ਪੂਰੇ ਪ੍ਰੋਗਰਾਮ ਦਾ ਪ੍ਰਬੰਧ ਪ੍ਰੋ. ਇਰਵਿੰਦਰ ਕੌਰ ਵੱਲੋਂ ਕੀਤਾ ਗਿਆ ਅਤੇ ਸਹਿ-ਸੰਜੋਜਕ ਵਜੋਂ ਮਿਸ ਮੋਨਿਕਾ ਨੇ ਭੂਮਿਕਾ ਨਿਭਾਈ। ਇਹ ਪ੍ਰੋਗਰਾਮ ਪ੍ਰੋ. ਡਾ. ਰਾਜੇਸ਼ਵਰ ਸਿੰਘ ਦੀ ਮਾਰਗ ਦਰਸ਼ਨ ਹੇਠ ਆਯੋਜਿਤ ਕੀਤਾ ਗਿਆ।
ਪੰਜ ਦਿਨਾਂ ਦਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਾਰਟੀਫਿਕੇਟ ਵੰਡ ਕੇ ਸਮਾਪਤ ਹੋਇਆ
