ਜਥੇਬੰਦੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਡੱਟ ਕੇ ਪਹਿਰਾ ਦੇਵੇਗੀ :- ਬਾਈ ਨਛੱਤਰ ਸਿੰਘ
ਕਿਸ਼ਨਗੜ 29 ਜਨਵਰੀ (ਸੁਰਜੀਤ ਪਾਲ ) ਅੱਜ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚਾ (ਪੰਜਾਬ) ਦੀ ਸੂਬਾ ਕਮੇਟੀ ਦਾ ਜਨਰਲ ਇਜਲਾਸ ਕੀਤਾ ਗਿਆ। ਇਸ ਮੌਕੇ ਜਥੇਬੰਦੀ ਵਿੱਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ। ਅਤੇ ਜਥੇਬੰਦਕ ਢਾਂਚੇ ਦਾ ਗਠਨ ਕੀਤਾ ਗਿਆ। ਇਸ ਮੌਕੇ ਇਜ਼ਲਾਸ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਜਥੇਬੰਦੀ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਡੱਟ ਕੇ ਪਹਿਰਾ ਦੇਵੇਗੀ। ਉਹਨਾਂ ਸੂਬੇ ਦੇ ਆਗੂਆਂ ਨੂੰ ਸ਼ੇਰੇ ਪੰਜਾਬ ਨੌਜਵਾਨ ਕਿਸਾਨ ਮਜ਼ਦੂਰ ਮੋਰਚੇ ਦੇ ਝੰਡੇ ਹੇਠ ਇਕੱਠੇ ਹੋ ਕੇ ਹੱਕੀ ਮੰਗਾ ਵਾਸਤੇ ਸੰਘਰਸ਼ ਕਰਨ ਦੀ ਅਪੀਲ ਕੀਤੀ। ਇਸ ਮੌਕੇ ਸੂਬੇ ਦੇ ਸਮੂਹ ਆਗੂਆਂ ਨੇ ਪੂਰਨ ਸਹਿਮਤੀ ਨਾਲ ਨਵੀਆਂ ਨਿਯੁਕਤੀਆਂ ਦਾ ਮਤਾ ਪਾਸ ਕੀਤਾ। ਅਤੇ ਜਥੇਬੰਦੀ ਵੱਲੋਂ ਨਵੀਂ ਮੈਂਬਰਸ਼ਿਪ ਬੁੱਕ ਵੀ ਜਾਰੀ ਕੀਤੀ ਗਈ। ਲਖਵਿੰਦਰ ਸਿੰਘ ਸੂਬਾ ਜਨਰਲ ਸਕੱਤਰ, ਹਰਵਿੰਦਰਪਾਲ ਸਿੰਘ ਸੂਬਾ ਸੀਨੀਅਰ ਮੀਤ ਪ੍ਰਧਾਨ, ਸਤਨਾਮ ਸਿੰਘ ਗੰਡੀਵਿੰਡ ਜਿਲਾ ਪ੍ਰਧਾਨ ਅੰਮ੍ਰਿਤਸਰ, ਗੁਰਵੇਲ ਸਿੰਘ ਮੀਤ ਪ੍ਰਧਾਨ ਅਮ੍ਰਿਤਸਰ, ਹਰਿੰਦਰਜੀਤ ਸਿੰਘ ਜਲੰਧਰ ਸ਼ਹਿਰੀ ਪ੍ਰਧਾਨ, ਜਸਵਿੰਦਰ ਸਿੰਘ ਜਲੰਧਰ ਸ਼ਹਿਰੀ ਮੀਤ ਪ੍ਰਧਾਨ, ਗੁਰਬਹਾਰ ਸਿੰਘ ਜਿਲਾ ਜਲੰਧਰ ਦਿਹਾਤੀ, ਸਤਨਾਮ ਸਿੰਘ ਜਿਲਾ ਪ੍ਰਧਾਨ ਹੁਸ਼ਿਆਰਪੁਰ, ਸਹਿਲ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਹੁਸ਼ਿਆਰਪੁਰ, ਪਰਮਜੀਤ ਸਿੰਘ ਅਬੀ ਮੀਤ ਪ੍ਰਧਾਨ ਹੁਸ਼ਿਆਰਪੁਰ, ਇੰਦਰਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਕਪੂਰਥਲਾ, ਲਵਪ੍ਰੀਤ ਸਿੰਘ ਕੋਕਲਪੁਰ ਜਨਰਲ ਸਕੱਤਰ ਕਪੂਰਥਲਾ, ਗੁਰਬੀਰ ਸਿੰਘ ਲਖਣਾ ਜਿਲਾ ਪ੍ਰਧਾਨ ਤਰਨ ਤਾਰਨ, ਪ੍ਰਭਜੀਤ ਸਿੰਘ ਮੀਤ ਪ੍ਰਧਾਨ ਜਿਲਾ ਤਰਨ ਤਾਰਨ, ਸੁਖਵਿੰਦਰ ਸਿੰਘ ਜਰਨਲ ਸਕੱਤਰ ਤਰਨ ਤਾਰਨ, ਰਾਹੁਲ ਖੁੱਲਰ ਜਿਲਾ ਪ੍ਰਧਾਨ ਰੂਪਨਗਰ, ਬਾਬਾ ਬੂਟਾ ਸਿੰਘ ਮੁੱਖ ਪ੍ਰਚਾਰਕ, ਬਾਬਾ ਹਰਪਿੰਦਰ ਸਿੰਘ ਢਿੱਲੋ ਮੁੱਖ ਪ੍ਰਚਾਰਕ ਅਹਿਮ ਨਿਯੁਕਤੀਆਂ ਕੀਤੀਆਂ।ਇਸ ਤੋਂ ਇਲਾਵਾ ਹਰਜੀਤ ਸਿੰਘ ਪੱਡਾ ਜਿਲਾ ਪ੍ਰਧਾਨ ਕਪੂਰਥਲਾ, ਦਿਲਬਾਗ ਸਿੰਘ ਪ੍ਰਧਾਨ ਪ੍ਰਾਈਵੇਟ ਟ੍ਰਾਂਸਪੋਰਟ ਵਰਕਰ ਯੂਨੀਅਨ ਪੰਜਾਬ, ਜਸਵੀਰ ਸਿੰਘ ਝੱਲ ਠੀਕਰੀਵਾਲ, ਸੰਜੀਵ ਸ਼ਰਮਾ ਕੌਂਸਲਰ ਢਿਲਵਾਂ, ਰਾਜਨਪਾਲ ਸਿੰਘ ਕੌਂਸਲਰ ਢਿਲਵਾਂ, ਬਲਜੀਤ ਸਿੰਘ ਸਰਪੰਚ ਘੁੱਗਬੇਟ, ਜਤਿੰਦਰਪਾਲ ਸਿੰਘ ਸੋਨੂ ਇਕਾਈ ਪ੍ਰਧਾਨ ਬੁੱਢਾ ਥੇਹ, ਤਜਿੰਦਰ ਸਿੰਘ ਸਾਬੀ ਇਕਾਈ ਪ੍ਰਧਾਨ ਮੰਡੇਰ ਬੇਟ, ਬਾਬਾ ਵਰਿੰਦਰ ਸਿੰਘ ਘੁੰਮਣ ਮਿਆਣੀ ਬਾਕਰਪੁਰ ਜਗੀਰ ਸਿੰਘ ਮਿਆਣੀ ਬਾਕਰਪੁਰ, ਪਰਮਜੀਤ ਸਿੰਘ ਭੁੱਲਰ, ਲਵਪ੍ਰੀਤ ਸਿੰਘ ਮਿਆਣੀ, ਭੁਪਿੰਦਰ ਸਿੰਘ ਫੌਜੀ, ਸਿਮਰਜੀਤ ਸਿੰਘ ਸ਼ੇਰੂ, ਜਸਜੀਤ ਸਿੰਘ ਜੱਗਾ ਆਦਿ ਹਾਜਰ ਸਨ।
