ਨਵਾਂਸ਼ਹਿਰ ਰਾਹੋਂ 08 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) :- ਸਿੱਧੂ ਹਸਪਤਾਲ ਅਤੇ ਸਕੈਨ ਸੈਟਰ ਰਾਹੋਂ ਦੀ 10 ਵੀਂ ਵਰ੍ਹੇਗੰਢ ਪੂਰੇ ਉਤਸ਼ਾਹ ਨਾਲ ਮਨਾਈ ਗਈ। ਸੱਭ ਤੋ ਪਹਿਲਾ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ ਅਰਦਾਸ ਉਪਰੰਤ ਕੜਾਹ ਪ੍ਸ਼ਾਦ ਵਰਤਾਇਆ ਗਿਆ ਇਸ ਮੋਕੇ ਹਸਪਤਾਲ ਦੇ ਡਾਕਟਰਾਂ ਅਤੇ ਸਟਾਫ ਮੈਂਬਰਾਂ ਨੇ ਕੇਕ ਕੱਟਕੇ ਖੁਸ਼ੀ ਦਾ ਇਜ਼ਹਾਰ ਕੀਤਾ। ਸਿੱਧੂ ਹਸਪਤਾਲ ਦੇ ਮਾਹਿਰ ਡਾਕਟਰ ਵਰਿੰਦਰ ਪਾਲ ਸਿੰਘ ਸਿੱਧੂ ਅਤੇ ਡਾਕਟਰ ਜਗਦੀਪ ਕੋਰ ਸਿੱਧੂ ਨੇ ਦੁਹਰਾਇਆ ਕਿ ਉਹ ਮਰੀਜ਼ਾਂ ਦੇ ਇਲਾਜ਼ ਲਈ ਪੂਰੀ ਜ਼ਿੰਮੇਵਾਰੀ ਅਤੇ ਸੁਰੱਖਿਅਤ ਇਲਾਜ਼ ਲਈ ਪੂਰੀ ਤਰ੍ਹਾਂ ਵਚਨਬੱਧ ਹਨ। ਉਹ ਮਰੀਜ਼ਾਂ ਦੀ ਸੁਚੱਜੇ ਢੰਗ ਨਾਲ ਦੇਖਭਾਲ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਯਕੀਨੀ ਬਣਾਉਣ ਲਈ ਦ੍ਰਿੜ ਹਨ। ਉਨ੍ਹਾਂ ਆਖਿਆ ਕਿ ਇਲਾਕੇ ਦੇ ਲੋਕਾਂ ਨੂੰ ਵਧੀਆ ਇਲਾਜ਼ ਮੁੱਹਈਆ ਕਰਵਾਉਣ ਲਈ ਹਮੇਸ਼ਾ ਕਾਰਜਸ਼ੀਲ ਰਹਿਣਗੇ। ਇਸ ਮੌਕੇ ਸਟਾਫ ਜੰਤਿੰਦਰ ਕੋਰ,ਮੰਜੂ ਬਾਲਾ,ਚਰਨਜੀਤ ਕੋਰ,ਪਿ੍ਆ,ਹਰਲੀਨ ਕੋਰ,ਸਚਿਨ,ਅਜੇ ਕੁਮਾਰ,ਰਾਜ ਕੁਮਾਰ,ਸਾਹਿਲ,ਆਸ਼ਾ ਰਾਣੀ ਮੌਜੂਦ ਸੀ l
ਸਿੱਧੂ ਹਸਪਤਾਲ ਅਤੇ ਸਕੈਨ ਸੈਟਰ ਰਾਹੋਂ ਦੀ 10 ਵੀਂ ਵਰ੍ਹੇਗੰਢ ਮਨਾਈ
