ਨਵਾਂਸ਼ਹਿਰ ਰਾਹੋਂ 28 ਦਸੰਬਰ ( ਕੁਲਵਿੰਦਰ ਸਿੰਘ ਰਾਹੋਂ): – ਇਸਨਾਨ ਆਪਣੇ ਜੀਵਨ ਵਿਚ ਜੇਕਰ ਮਿਹਨਤ ਅਤੇ ਲਗਨ ਨਾਲ ਕੋਈ ਵੀ ਕੰਮ ਕਰਦਾ ਹੈ ਤਾਂ ਸਫਲਤਾ ਇਕ ਦਿਨ ਉਸਦੇ ਕਦਮ ਜਰੂਰ ਚੁੰਮਦੀ ਹੈ। ਇਸੀ ਧਾਰਨਾ ਨੂੰ ਮਨ ਵਿਚ ਲੈ ਕੇ ਅੱਗੇ ਵਧ ਰਿਹਾ ਹੈ ਅਮਰੀਕਾ ਵਸਦਾ ਜਿਲ੍ਹਾ ਹੁਸ਼ਿਆਰਪੁਰ ਦਾ ਜੰਮਪਲ ਮਾਇਕ ਵਾਸ਼ਿੰਗਟਨ। ਉਹ ਦਸਦਾ ਹੈ ਕਿ ਬਚਪਨ ਵਿਚ ਉਸਨੂੰ ਸਕੂਲ ਸਮੇਂ ਗਾਉਣ ਦਾ ਸ਼ੌਕ ਸੀ। ਸਕੂਲਾਂ ਵਿਚ ਲਗਦੀਆਂ ਬਾਲ ਸਭਾਵਾਂ ਗਾਉਣਾ ਉਸਨੂੰ ਰਾਸ ਆਉਂਦਾ ਸੀ। ਪਰ ਕਦੀ ਦਿਮਾਗ ਵਿਚ ਇਹ ਗੱਲ ਨਹੀਂ ਲਿਆਉਂਦੀ ਕਿ ਗਾਇਕੀ ਦੇ ਖੇਤਰ ਵਿਚ ਮਕਬੂਲ ਹੋਣਾ ਹੈ। 15 ਕੂ ਸਾਲ ਪਹਿਲਾ ਅਮਰੀਕਾ ਜਾ ਵਸਿਆ।ਸਾਰਾ ਧਿਆਨ ਕੰਮਕਾਰ ਵਿਚ ਲਗਾਇਆ। ਗਾਇਕੀ ਵੱਲ ਕੋਈ ਧਿਆਨ ਨਹੀਂ ਸੀ। ਪਰ ਇਕ ਦਿਨ ਅਮਰੀਕਾ ਦੇ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਗਾਇਆ ਤਾਂ ਇੱਕ ਦੋਸਤ ਜਿਹੜਾ ਕੀਰਤਨੀ ਸੀ, ਨੇ ਕਿਹਾ ਕਿ ਤੁਹਾਡੀ ਅਵਾਜ਼ ਵਧੀਆ ਹੈ। ਉਸ ਤੋਂ ਬਾਅਦ ਫਿਰ ਗਾਉਣ ਬਾਰੇ ਸੋਚਿਆ। ਹੁਣ ਸਫ਼ਰ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹੁਣ ਉਹ ਜਲਦ ਹੀ ਆਪਣਾ ਗੀਤ ਕਿਸੇ ਸੰਗੀਤਕ ਕੰਪਨੀ ਰਾਹੀਂ ਗਾ ਕੇ ਸੰਗੀਤ ਦੀ ਦੁਨੀਆਂ ਵਿਚ ਦਸਤਕ ਦੇਣਗੇ। ਉਨ੍ਹਾਂ ਸਮੂਹ ਸਰੋਤਿਆਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿਚ ਉਨ੍ਹਾਂ ਦੇ ਆ ਰਹੇ ਗੀਤ ਨੂੰ ਭਰਪੂਰ ਹੁੰਗਾਰਾ ਦੇਣਗੇ।
ਸੁਰੀਲਾ ਗਾਇਕ ਮਾਇਕ ਵਾਸ਼ਿੰਗਟਨ
