ਨਵਾਂਸ਼ਹਿਰ ਰਾਹੋਂ 21 ਜਨਵਰੀ ( ਕੁਲਵਿੰਦਰ ਸਿੰਘ ਰਾਹੋਂ) ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਰਾਹੋਂ ਦੀ ਡਾਕੂਮੈਂਟੇਸ਼ਨ ਅਫ਼ਸਰ ਕੂਮਾਰੀ ਸਿਮਰਨਜੋਤ ਭਾਰਤੀ ਨੇ ਦੱਸਿਆ ਕਿ ਇਤਿਹਾਸਿਕ ਦਿੱਲੀ ਗੇਟ ਰਾਹੋਂ ਦੀ ਰੈਨੋਵੇਸ਼ਨ ਲਈ ਸ਼੍ਰੀਮਤੀ ਨਵਜੋਤ ਕੌਰ ਭਾਰਤੀ ਮਿਊਂਸੀਪਲ ਕੌਂਸਲਰ ਦੇ ਯਤਨਾਂ ਸਦਕਾ ਨਗਰ ਕੌਂਸਲ ਰਾਹੋਂ ਦੀ ਮੀਟਿੰਗ ਮਿਤੀ 05-07-2021 ਦੌਰਾਨ ਏਜੰਡਾ ਪ੍ਰਪੋਜ਼ਲ ਨੰ:-24 ਦੇ ਲੜੀ ਨੰ.6(ਭ) ਅਤੇ ਮੀਟਿੰਗ ਮਿਤੀ 17-02-2023 ਦੌਰਾਨ ਏਜੰਡਾ ਪ੍ਰਪੋਜ਼ਲ ਨੰ:-15 ਅਨੁਸਾਰ 3,00,000/-ਰੁਪਏ ਦੀ ਗ੍ਰਾਂਟ ਮਨਜ਼ੂਰ ਕਰਕੇ ਰੈਨੋਵੇਸ਼ਨ ਦਾ ਕਾਰਜ ਸ਼ੁਰੂ ਕੀਤਾ ਗਿਆ ਸੀ। ਜਿਸ ਨੂੰ ਕੁਝ ਕਾਰਨਾਂ ਕਰਕੇ ਜਲਦੀ ਹੀ ਰੋਕ ਦਿੱਤਾ ਗਿਆ ਸੀ। ਇਸ ਤੋਂ ਬਾਅਦ ਇਸ ਕਾਰਜ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਸ਼੍ਰੀਮਤੀ ਨਵਜੋਤ ਕੌਰ ਭਾਰਤੀ ਮਿਊਂਸੀਪਲ ਕੌਂਸਲਰ ਰਾਹੋਂ ਵਲੋਂ ਪੱਤਰ ਨੰ:-01,02/ਸਪੈਸ਼ਲ/2023 ਮਿਤੀ 21/07/2023 ਰਾਹੀਂ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਅਤੇ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਰਾਹੋਂ ਨੂੰ ਇਸ ਕਾਰਜ ਸਬੰਧੀ ਯਾਦ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਇਤਿਹਾਸਕ ਦਿੱਲੀ ਗੇਟ ਦੀ ਰੈਨੋਵੇਸ਼ਨ ਲਈ ਜੋਤ ਸੋਸ਼ਲ ਅਵੇਅਰਨੈੱਸ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਪੱਤਰ ਨੰ:-06 ਮਿਤੀ 18/12/2025 ਰਾਹੀਂ ਵੀ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਰਾਹੋਂ ਨੂੰ ਇਸ ਕਾਰਜ ਸਬੰਧੀ ਯਾਦ ਕਰਵਾਉਂਦੇ ਹੋਏ ਬੇਨਤੀ ਕੀਤੀ ਗਈ ਸੀ। ਪਰ ਇਸ ਕਾਰਜ ਨੂੰ ਅਜੇ ਤੱਕ ਲੰਬਾ ਸਮਾਂ ਬੀਤ ਜਾਣ ਬਾਅਦ ਵੀ ਸ਼ੁਰੂ ਨਹੀਂ ਕੀਤਾ ਗਿਆ। ਸਿਮਰਨਜੋਤ ਭਾਰਤੀ ਨੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਪਾਸੋਂ ਪੁਰਜ਼ੋਰ ਮੰਗ ਕੀਤੀ ਕਿ ਇਤਿਹਾਸਿਕ ਦਿੱਲੀ ਗੇਟ ਦੀ ਰੈਨੋਵੇਸ਼ਨ ਦੇ ਇਸ ਕਾਰਜ ਨੂੰ ਉੱਚ ਪੱਧਰੀ ਕੁਆਲਿਟੀ ਦੇ ਮਟੀਰੀਅਲ ਨਾਲ ਜਲਦੀ ਸ਼ੁਰੂ ਕਰਵਾਉਂਦੇ ਹੋਏ ਮੁਕੰਮਲ ਕੀਤਾ ਜਾਵੇ।
ਇਤਿਹਾਸਿਕ ਦਿੱਲੀ ਗੇਟ ਦੀ ਰੈਨੋਵੇਸ਼ਨ ਜਲਦੀ ਕੀਤੀ ਜਾਵੇ:- ਸਿਮਰਨਜੋਤ ਭਾਰਤੀ
