ਜਲੰਧਰ 21 ਜਨਵਰੀ (ਪਰਮਿੰਦਰ ਸਿੰਘ ) ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਬਸੰਤ ਪੰਚਮੀ ਦਾ ਤਿਓਹਾਰ ਨਜਦੀਕ ਆ ਰਿਹਾ ਹੈ ਇਸ ਵਿੱਚ ਸਭ ਲੋਕ ਪਤੰਗਬਾਜ਼ੀ ਦਾ ਆਨੰਦ ਉੱਠ ਹੁੰਦੇ ਹਨ ਜੋ ਕਿ ਕਈ ਸਾਡੇ ਸੱਭਿਆਚਾਰ ਦਾ ਹਿੱਸਾ ਹੈ। ਪ੍ਰੰਤੂ ਪਿਛਲੇ ਕੁਝ ਸਾਲਾਂ ਤੋਂ ਇਹ ਆਨੰਦ ਤੋਂ ਅਤਿਆਚਾਰ ਬਣਦਾ ਜਾ ਰਿਹਾ । ਚਾਈਨਾ ਡੋਰ ਦਾ ਧਾਗਾ ਲੋਕਾਂ ਦਾ ਨੁਕਸਾਨ ਕਰ ਰਿਹਾ ਹੈ ਇਸ ਲਈ ਸ਼ਹੀਦ ਊਧਮ ਸਿੰਘ ਯੂਥ ਕਲੱਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਹੀਰਾ ਬੋਲੀਨਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਇਸ ਤਿਉਹਾਰ ਨੂੰ ਤਿਉਹਾਰ ਦੇ ਤਰੀਕੇ ਨਾਲ ਹੀ ਮਨਾਇਆ ਜਾਵੇ ਨਾ ਕਿ ਚਾਈਨਾ ਡੋਰ ਦੀ ਵਰਤੋਂ ਕਰਕੇ ਇਸ ਤਿਓਹਾਰ ਨੂੰ ਲੋਕਾਂ ਦੇ ਦੇ ਨੁਕਸਾਨ ਵਜੋਂ ਮਨਾਇਆ ਜਾਵੇ। ਚਾਈਨਾ ਡੋਰ ਜਿੱਥੇ ਆਮ ਲੋਕਾਂ ਦਾ ਨੁਕਸਾਨ ਕਰ ਰਹੀ ਹ ਉੱਥੇ ਬੇਜੁਬਾਨ ਪੰਛੀਆਂ ਨੂੰ ਵੀ ਮਾਰ ਰਹੀ ਹੈ ਸੋ ਸਮਾਜ ਦੇ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਇਸ ਖਤਰਨਾਕ ਚਾਈਨਾ ਡੋਰ ਵਰਤੋ ਨਾ ਕੀਤੀ ਜਾਵੇ।
ਚਾਈਨਾ ਡੋਰ ਵਰਤ ਕੇ ਲੋਕਾਂ ਦੀਆਂ ਜਾਨਾਂ ਨਾਲ ਨਾ ਖੇਡੋ:-ਕੁਲਵਿੰਦਰ ਸਿੰਘ ਹੀਰਾ ਬੋਲੀਨਾ
