ਡੇਮੋਕ੍ਰੇਟਿਕ ਪਾਰਟੀ ਆਫ਼ ਇੰਡੀਆ ਅੰਬੇਡਕਰ ਨਗਰ ਕੌਂਸਲ ਚੋਣਾ ਵਿਚ ਆਪਣੇ ਉਮੀਦਵਾਰ ਉਤਾਰੇਗੀ: ਰੋਹਨ ਚੱਡਾ

ਨਵਾਂਸ਼ਹਿਰ ਰਾਹੋਂ 07 ਮਈ (ਕੁਲਵਿੰਦਰ ਸਿੰਘ ਰਾਹੋਂ) ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਾਰਟੀ ਪ੍ਰਧਾਨ ਰੋਹਨ ਚੱਡਾ ਨੇ ਦੱਸਿਆ ਕੀ ਆ ਰਹੇ ਨਗਰ ਕੌਂਸਲ ਚੋਣਾ ਵਿਚ ਡੀ ਪੀ ਆਈ ਪਾਰਟੀ ਆਪਣੇ ਉਮੀਦਵਾਰ ਚੋਣ ਮੈਦਾਨ ਵਿਚ ਕਾਮਯਾਬ ਕਰਕੇ ਕੌਂਸਲਰ ਦੇਖਣ ਲਈ ਤਤਪਰ ਹਨ ਕਿਉਂਕਿ ਪਿਛਲੀ ਬਣੀ ਨਗਰ ਕੌਂਸਲ ਸਹਿਰ ਅੰਦਰ ਕੋਈ ਵੀ ਵੱਡੇ ਪੱਧਰ ਵੀਡਵੈਲਪਮੈਂਟ ਨਹੀਂ ਕੀਤੀ ਸ਼ਹਿਰ ਵਿਚ ਸਫਾਈ ਦਾ ਮੁੱਦਾ ਅਤੇ ਨਗਰ ਕੋਸਲ ਵਿਚ ਸਫਾਈ ਕਰਮਚਾਰੀ ਨੂੰ ਤਨਖਾਹਾ ਨਾ ਮਿਲਨਾ ਪਿਛਲੇ ਸਮੇ ਵਿਚ ਚਿੰਤਾ ਦਾ ਵਿਸ਼ਾ ਰਿਹਾ ਹੈ ਇਥੋਂ ਤਕ ਕੀ ਮੁਲਜ਼ਮਾ ਨੂੰ ਵੀ ਆਪਣੀਆਂ ਮੰਗਾ ਕਰਕੇ ਧਰਨੇ ਲਗਾਉਣੇ ਪਏ. ਸਹਿਰ ਅੰਦਰ ਸਿਵਲ ਹਸਪਤਾਲ ਅੰਦਰ ਡਾਕਟਰਾ ਦੀ ਕਮੀ ਹੋਣ ਕਾਰਨ ਵੀ ਸਹਿਰ ਵਸਿਆ ਨੂੰ ਮੁਸ਼ਕਿਲਾ ਦਾ ਸਾਮਨਾ ਕਰਨਾ ਪੈ ਰਿਹਾ ਹੈ ਇਹਨਾਂ ਹਲਾਤਾ ਅਤੇ ਮੂਦੇ ਨੂੰ ਵੇਖਦੇ ਹੋਏ ਡੀ ਪੀ ਆਈ ਪਾਰਟੀ ਨਗਰ ਕੌਂਸਲ ਚੋਣਾ ਵਿਚ ਪਾਰਟੀ ਆਪਣੇ ਉਮੀਦਵਾਰ ਦੇਵੇਗੀ

Leave a Reply

Your email address will not be published. Required fields are marked *