ਨਵਾਂਸ਼ਹਿਰ ਰਾਹੋਂ 07 ਮਈ (ਕੁਲਵਿੰਦਰ ਸਿੰਘ ਰਾਹੋਂ) ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੀ ਮੀਟਿੰਗ ਨਰਿੰਦਰ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਸ਼ਹੀਦ ਭਗਤ ਸਿੰਘ ਜੀ ਦੀ ਸੋਚ ਨੂੰ ਸਮਰਪਿਤ ਭਾਰਤ ਅੰਦਰ ਸੋਹਣਾ ਖੁਸ਼ਹਾਲ ਸਮਾਜ ਸਿਰਜਣ ਹਿੱਤ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਖੇਡਾਂ ਤੇ ਵਿਦਿਆ ਵੱਲ ਉਤਸਾਹਿਤ ਕਰਨ ਲਈ ਸਮਾਜਿਕ ਕੁਰੀਤੀਆਂ ਤੇ ਘਾਤਕ ਨਸ਼ਿਆਂ ਤੋਂ ਦੂਰ ਰੱਖਣ ਲਈ ਕਲੱਬ ਪਿਛਲੇ 40 ਸਾਲਾਂ ਤੋਂ ਲਗਾਤਾਰ ਯਤਨਸ਼ੀਲ ਹੈ। ਇਸ ਉਦੇਸ਼ ਨੂੰ ਮੁੱਖ ਰਖਦੇ ਹੋਏ ਸਟੇਡੀਅਮ ਵਿਖੇ ਸਲਾਨਾ ਖੇਡਾਂ ਕੱਬਡੀ, ਵਾਲੀਵਾਲ ਅਥਲੈਟਿਕ ਮਹਾਂਕੁੰਭ ਖਿਡਾਰੀ ਵਿਦਿਅਰਥੀ ਮਹਾਂਕੁੰਭ ਵੱਖ ਵੱਖ ਸਮੇਂ ਖਿਡਾਰੀ ਸਮਰ ਕੈਂਪ ਪ੍ਰਚਾਰ ਕੈਂਪ ਲਗਾਏ ਜਾਦੇ ਹਨ। ਕਲੱਬ ਵੱਲੋ ਬੀਤੇ ਦਿਨੀ ਓਪਨ ਜਿੰਮ ਸਟੇਡੀਅਮ ਵਿਚ ਲਗਾ ਕੇ ਖਿਡਾਰੀ ਤੇ ਆਮ ਲੋਕਾਂ ਨੂੰ ਸਪੁਰਦ ਕੀਤਾ । ਜਿਸ ਯਤਨਾਂ ਸਦਕਾ ਸਾਡੇ ਸ਼ਹਿਰ ਦੇ ਖਿਡਾਰੀ, ਸਕੂਲੀ ਖੇਡਾਂ ਅਤੇ ਓਪਨ ਖੇਡਾਂ ਵਿੱਚ ਜ਼ਿਲ੍ਹਾ, ਸਟੇਟ, ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਲੜਕੇ ਲੜਕੀਆਂ ਕੱਲਬ ਅਤੇ ਸ਼ਹਿਰ ਦਾ ਨਾਂ ਉੱਚਾ ਕਰ ਰਹੇ ਹਨ ਜਿਸ ਤੇ ਕਲੱਬ ਮਾਣ ਮਹਿਸੂਸ ਕਰਦੀ ਹੈ ਕਰਨੈਲ ਸਿੰਘ ਜਨਰਲ ਸਕੱਤਰ ਬੀ.ਪੀ.ਈ.ਓ( ਰਿਟਾ) ਕਲੱਬ ਨੇ ਅਗਲਾ ਪ੍ਰੋਗਰਾਮ ਦੱਸਿਆ ਕਿ ਕਲੱਬ ਮਿਤੀ 1 ਜੂਨ ਤੋਂ ਖਿਡਾਰੀ ਸਮਰ ਕੈਪ ਲਗਾ ਰਹੀ ਹੈ ਜਿਸ ਸਬੰਧੀ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਆਪਣੇ ਬੱਚੇ ਕੈਂਪ ਵਿੱਚ ਸ਼ਾਮਿਲ ਕਰਨ | ਕੈਂਪ ਵਿੱਚ ਲੜਕੇ, ਲੜਕੀਆਂ ਸ਼ਾਮਿਲ ਹੋਣਗੇ। ਜਿਹਨਾ ਲਈ ਵਧੀਆ ਕੋਚ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਮੌਕੇ ਸਾਰੇ ਮੈਂਬਰਾ ਨੇ ਵਿਚਾਰ ਪੇਸ਼ ਕੀਤੇ। ਮੀਟਿੰਗ ਵਿੱਚ ਦੇਸ ਰਾਜ ਬਜੋ, ਕਸ਼ਮੀਰ ਸਿੰਘ ਮੈਨੇਜਰ, ਸਰਬਜੀਤ ਸਿੰਘ ਛੋਕਰ, ਸੁਖਬੀਰ ਸਿੰਘ ਸਰਪੰਚ, ਸੁਖਦੇਵ ਸਿੰਘ, ਮਹਿੰਦਰ ਸਿੰਘ ਢਿੱਲੋਂ, ਅਮਰਜੀਤ ਸਿੰਘ ਬਿੱਟਾ ਪ੍ਰਧਾਨ, ਮਲਕੀਤ ਸਿੰਘ ਕਾਹਲੋ, ਬਲਜੀਤ ਸਿੰਘ ਤਤਲਾ, ਪਾਖਰ ਸਿੰਘ ਚਾਹਲ, ਮਨਦੀਪ ਸਿੰਘ ਰਾਣਾ, ਸਤਪਾਲ ਭਾਟੀਆ, ਕੇਵਲ ਸਿੰਘ ਮਾਹਲ, ਮੀਨਾ ਦੇਵੀ,ਜਤਿੰਦਰ ਸਿੰਘ ਐਡਵੋਕੇਟ,ਦਵਿੰਦਰ ਸਿੰਘ ਸਰਪੰਚ, ਸੁਸ਼ੀਲ ਕੁਮਾਰ ਡਾਇਰੈਕਟਰ ਤੇ ਵੱਡੀ ਗਿਣਤੀ ਵਿੱਚ ਖਿਡਾਰੀ ਸ਼ਾਮਿਲ ਹੋਏ। ਵਿਦੇਸ਼ ਵਿੱਚ ਐਨ ਆਰ ਆਈ ਸੁਖਦੇਵ ਸਿੰਘ ਮਾਨ ਚੇਅਰਮੈਨ, ਕਰਨੈਲ ਸਿੰਘ ਪਾਬਲਾ ਵਿਤ ਸਕੱਤਰ ਕਨੇਡਾ, ਸ ਰਸ਼ਪਾਲ ਸਿੰਘ ਸ਼ੇਰਮਾਰ, ਚੇਅਰਮੈਨ ਜਰਨੈਲ ਸਿੰਘ ਨਿਊਜੀਲੈਂਡ, ਜਸਪਾਲ ਗਹੂਨੀਆ ਕਨੇਡਾ, ਜਗਤਾਰ ਸਿੰਘ ਯੂਕੇ, ਲਵਦੀਪ ਸਿੰਘ ਕਨੇਡਾ, ਜਗਜੀਤ ਸਿੰਘ ਆਸਟ੍ਰੇਲੀਆ, ਭੁਪਿੰਦਰ ਪਾਬਲਾ ਆਸਟਰੀਆ, ਜੀਤਾ ਲੰਬੜ ਯੂ ਕੇ, ਬਲਰਾਜ ਚੀਮਾ ਆਸਟ੍ਰੇਲੀਆ, ਜਗਸੀਰ ਅਸਟ੍ਰੇਲੀਆ, ਉਕਾਰ ਸੰਧੂ ਕਨੇਡਾ ਨੇ ਸਮਰਕੈਂਪ ਲਈ ਸ਼ੁੱਭਕਾਮਨਾਵਾਂ ਸਾਹਿਤ ਹਰ ਤਰਾਂ ਦੀ ਮੱਦਦ ਦਾ ਭਰੋਸਾ ਤੇ ਅਸ਼ੀਰਵਾਦ ਭੇਜਿਆ।
ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਵਲੋਂ ਖਿਡਾਰੀ ਸਮਰ ਕੈਂਪ ਮਹਾਂਕੁੰਭ 1 ਜੂਨ ਤੋਂ ਸ਼ੁਰੂ
