ਧੁੰਦ ਪ੍ਰਤੀ ਸਾਵਧਾਨੀਆਂ ਵਰਤਣ ਦੀ ਲੋੜ ਹੈ

ਨਵਾਂਸ਼ਹਿਰ/ਰਾਹੋ 26 ਦਸੰਬਰ (ਕੁਲਵਿੰਦਰ ਸਿੰਘ ਰਾਹੋਂ) ਦੇਸ਼ ਭਰ ਵਿੱਚ ਪੈ ਰਹੀ ਭਿਆਨਕ ਸੀਤ ਲਹਿਰ ਕਾਰਨ ਠੰਡ ਦੇ ਪੂਰੀ ਤਰਾਂ ਮਨੁੱਖੀ ਜੀਵਨ ਪ੍ਰਭਾਵਿਤ ਕਰਕੇ ਇਹਰੱਖ ਦਿੱਤਾ ਹੈ ਅੱਜ ਰਾਹੋ ਵਿੱਚ ਠੰਡ ਕਾਰਨ ਪਾਰਾ 4 ਡਿਗਰੀ ਤੱਕ ਪਹੁੰਚ ਚੁੱਕਾ ਹੈ ਜਦਕਿ ਭਵਿੱਖ ਬਾਣੀ ਪੈ ਰਹੀ ਠੰਡ ਵਿੱਚ ਅਜੇ ਕੋਈ ਗਿਰਾਵਟ ਆਉਣ ਦੀ ਉਮੀਦ ਨਹੀਂ ਹੈ ਪੇਂਡੂ ਖੇਤਰਾਂ ਵਿੱਚ ਸੀਤ ਲਹਿਰ ਦੀ ਭਾਰੀ ਅਸਰ ਦੇਖਣ ਨੂੰ ਮਿਿਲਆ ਹੈ ਲੋਕ ਘਰਾਂ ਵਿੱਚ ਹੀ ਰਹਿਣ ਨੂੰ ਮਜਬੂਰ ਹਨ ਜਦ ਕਿ ਦੁਕਾਨਦਾਰਾਂ ਦਾ ਕੰਮ ਪੂਰੀ ਮੰਦੀ ਨਾਲ ਚੱਲ ਰਿਹਾ ਹੈ ਬਹੁਤੇ ਦੁਕਾਨਦਾਰ ਤਾਂ ਪੇਂਡੂ ਵਸਨੀਕ ਦੁਕਾਨਾਂ ਜਾਂ ਘਰ ਨੇੜੇ ਅੱਗ ਸੇਕਣ ਲਈ ਮਜਬੂਰ ਹਨ ਡਾਕਟਰਾਂ ਦੀਆਂ ਦੁਕਾਨਾਂ ਤੇ ਮਰੀਜ਼ਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਦਿਸ ਰਿਹਾ ਹੈ ਜਿਸ ਦਾ ਕਾਰਨ ਵਧੇਰੇ ਠੰਡ ਕਾਰਨ ਜੁਕਾਮ ਖੰਗ ਤੇ ਤੇਜ਼ ਬੁਖਾਰ ਆਦਿ ਵਰਗੀਆਂ ਦਾ ਲੋਕ ਸ਼ਿਕਾਰ ਹੋ ਰਹੇ ਹਨ ਪੂਰੇ ਦਿਨ ਪਰ ਸੂਰਜ ਦੇ ਦਰਸ਼ਨ ਨਾ ਹੋਣ ਕਾਰਨ ਵਿਜਬਿਲਟੀ ਕਾਫੀ ਘੱਟ ਗਈ ਹੈ ਤੇ ਸਵੇਰੇ ਸ਼ਾਮ ਸੀਤ ਲਹਿਰ ਦੇ ਨਾਲ ਧੁੰਦ ਦਾ ਕਾਫੀ ਕਹਿਰ ਵੀ ਵੱਧ ਰਿਹਾ ਹੈ ਧੁੰਦ ਤੇ ਸੀਤ ਲਹਰ ਦੇ ਕਾਰਨ ਅਨੇਕਾਂ ਹਾਦਸੇ ਵੀ ਹੋ ਰਹੇ ਹਨ ੱਕਈਆਂ ਸੜਕਾਂ ਤੇ ਚਿੱਟੀ ਪੱਟੀ ਵੀ ਨਹੀਂ ਲਾਈ ਗਈ ਲੋਕਾਂ ਨੇ ਮੰਗ ਕੀਤੀ ਕਿ ਜਿਨਾਂ ਸੜਕਾਂ ਤੇ ਚਿੱਟੀ ਪੱਟੀ ਨਹੀਂ ਲਾਈ ਗਈ ਉਹ ਤੇ ਸੜਕਾਂ ਤੇ ਚਿੱਟੀ ਪੱਟੀ ਲਾਈ ਜਾਵੇ ਜਿਸ ਨੂੰ ਮੁੱਖ ਰੱਖਦਿਆਂ ਮਾਹਿਰਾਂ ਵੱਲੋਂ ਜਿਆਦਾਤਰ ਲੋਕਾਂ ਨੂੰ ਦਿਨ ਵੇਲੇ ਹੀ ਸਫਰ ਕਰਨ ਦੀ ਸਲਾਹ ਦਿੱਤੀ ਹੈ ਜਾਂ ਫਿਰ ਪੂਰੀ ਸਾਵਧਾਨੀ ਜਾਂ ਪੂਰੀ ਲੋੜ ਸਮੇਂ ਜਿਆਦਾ ਸਮਾਂ ਘਰਾਂ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਹੈ ਪੂਰਾ ਦਿਨ ਪੇਂਡੂ ਖੇਤਰਾਂ ਵਿੱਚ ਸ਼ਨਾਟਾ ਛਾਇਆ ਰਹਿੰਦਾ ਹੈ ਠੰਡ ਕਾਰਨ ਰੋਜ਼ਮਾਰਾ ਜ਼ਿੰਦਗੀ ਨੂੰ ਬਰੇਕ ਲੱਗ ਗਈ ਹੈ ਜਿਸ ਕਾਰਨ ਬਹੁਤ ਤੇ ਪੇਂਡੂ ਮਜ਼ਦੂਰ ਕਾਮੇ ਨਿਤ ਦਿਨ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਣਾਉਣ ਤੋਂ ਵੀ ਮੁਥਾਜ ਹੋ ਕੇ ਰਹਿ ਗਏ ਹਨ ਪੈ ਰਹੀ ਠੰਡ ਕਾਰਨ ਕਮ ਕਾਜ ਠੱਪ ਹੋ ਗਏ ਹਨ ਜਿਸ ਕਾਰਨ ਦਿਹਾੜੀਦਾਰ ਕਾਮੇ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ ਉੱਘੇ ਸਮਾਜ ਸੇਵਕ ਬਰਜਿੰਦਰ ਸਿੰਘ ਹੁਸੈਨਪੁਰ ਅਤੇ ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ ਵਰਿੰਦਰ ਪਾਲ ਸਿੰਘ ਸਿੱਧੂ ਡਾਕਟਰ ਸਿੱਧੂ ਹਸਪਤਾਲ ਬਲਵਿੰਦਰ ਸਿੰਘ ਰਾਹੋ ਪੱਤਰਕਾਰ ਅਤੇ ਕਿਸਾਨ ਆਗੂ ਮਲਕੀਤ ਸਿੰਘ ਕਾਹਲੋ ਅਤੇ ਡਾਕਟਰ ਮੰਗ ਗੁਰ ਪ੍ਰਸ਼ਾਦ ਆਦਿ ਹਾਜ਼ਰ ਸਨ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਚਿੱਟੀ ਪੱਟੀ ਜਿਨਾਂ ਸੜਕਾਂ ਤੇ ਨਹੀਂ ਹੈ ਸਰਕਾਰ ਜਲਦੀ ਤੋਂ ਜਲਦੀ ਚਿੱਟੀ ਪੱਟੀ ਸੜਕਾਂ ਤੇ ਲਾਉਣ ਦਾ ਇੰਤਜ਼ਾਮ ਕਰੇਂ।

Leave a Reply

Your email address will not be published. Required fields are marked *