ਨਵਾਂਸ਼ਹਿਰ ਰਾਹੋਂ 12 ਜਨਵਰੀ (ਕੁਲਵਿੰਦਰ ਸਿੰਘ ਰਾਹੋਂ)) ਨਸ਼ਿਆਂ ਨੂੰ ਠੱਲ੍ਹ ਪਾਉਂਦੇ ਹੋਏ ਬੀਤੀ ਕੱਲ੍ਹ ਰਾਹੋਂ ਦੀ ਪੁਲਿਸ ਵਲੋਂ ਐਸ.ਐਚ.ਓ ਵਰਿੰਦਰ ਕੁਮਾਰ ਦੀ ਅਗਵਾਈ ਚ’ 30 ਨਸ਼ੀਲੀਆਂ ਗੋਲੀਆ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ,ਐਸ.ਐਚ.ਓ ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਜਦੋਂ ਦਾਣਾ ਮੰਡੀ ਰਾਹੋਂ ਤੋਂ ਹੁੰਦੇ ਹੋਏ ਰਾਹੋਂ ਨਵਾਂਸ਼ਹਿਰ ਰੋਡ ਤੇ ਸ਼ੌਕਰਾਂ ਪਿੰਡ ਵਲ ਜਾਂਦੀ ਸੜਕ ਤੇ ਇੱਕ ਸ਼ੱਕੀ ਵਿਅਕਤੀ ਆਉਂਦਾ ਦਿਖਾਈ ਦਿੱਤਾ,ਸ਼ੱਕ ਦੇ ਆਧਾਰ ਤੇ ਉਸ ਕੋਲੋ ਤਲਾਸ਼ੀ ਲੈਣ ਤੇ ਉਸ ਵਲੋਂ ਕੋਲੋਂ 30 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ । ਪੁਲਿਸ ਪਾਰਟੀ ਵਲੋਂ ਉਸ ਨੂੰ ਮੌਕੇ ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।ਥਾਣਾ ਮੁਖੀ ਨੇ ਆਖਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਸ ਦੀ ਪਹਿਚਾਣ ਅਸ਼ਵਨੀ ਕੁਮਾਰ ਪੁੱਤਰ ਜੋਗਿੰਦਰ ਪਾਲ,ਗੜ੍ਹੀ ਫ਼ਤਿਹ ਖਾਂ,ਰਾਹੋਂ ਵਜੋਂ ਹੋਈ ਹੈ। ਦੋਸ਼ੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ। ਇਸ ਮੌਕੇ ਪੁਲਿਸ ਪਾਰਟੀ ਮੌਜੂਦ ਸੀ।
ਰਾਹੋਂ ਦੀ ਪੁਲਿਸ ਨੇ 30 ਨਸ਼ੀਲੀਆਂ ਗੋਲੀਆਂ ਸਮੇਤ ਦੋਸ਼ੀ ਕੀਤਾ ਗ੍ਰਿਫ਼ਤਾਰ
