ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਕੁੱਕੜਾਂ ਵਿਖੇ ਕਰਵਾਇਆ ਜਾਵੇਗਾ – ਰਾਮ ਸਰੂਪ ਰੂਬੀ

ਸੂਦ ਗੋਤ ਜਠੇਰਿਆਂ ਦਾ ਸਲਾਨਾ ਜੋੜ ਮੇਲਾ 17 ਮਈ ਨੂੰ ਪਿੰਡ ਕੁੱਕੜਾਂ ਵਿਖੇ ਕਰਵਾਇਆ ਜਾਵੇਗਾ – ਰਾਮ ਸਰੂਪ ਰੂਬੀ

ਨਵਾਂਸ਼ਹਿਰ ਰਾਹੋਂ 4 ਮਈ 

(ਕੁਲਵਿੰਦਰ ਸਿੰਘ ਰਾਹੋਂ) ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਨਜਦੀਕ ਪਿੰਡ ਪੰਨੂ ਮਜਾਰਾ ਦੇ ਸਰਬ ਸਾਝਾਂ ਦਰਬਾਰ ਦੇ ਮੁੱਖ ਸੇਵਾਦਾਰ ਰਾਮ ਸਰੂਪ ਰੂਬੀ ਬਾਬਾ ਨੇ ਜਾਣਕਾਰੀ ਦਿੰਦਿਆਂ ਦਸਿਆ ਹੈ ਕਿ ਸੂਦ ਜਠੇਰੇ ਪ੍ਰਬੰਧਕ ਕਮੇਟੀ ਰਜਿ: ਪਿੰਡ ਕੁੱਕੜਾਂ ਦੇ ਸਮੂਹ ਮੈਂਬਰ ਸਹਿਬਾਨ ਦੀ ਇੱਕ ਅਹਿਮ ਮੀਟਿੰਗ ਸੂਦ ਜਠੇਰਿਆਂ ਦੇ ਸਥਾਨ ਤੇ ਸਲਾਨਾ ਜੋੜ ਮੇਲੇ ਸਬੰਧੀ ਹੋਈ। ਸਮੂਹ ਮੈਂਬਰ ਸਹਿਬਾਨ ਨੇ ਸੂਦ ਪਰਿਵਾਰਾਂ ਵੱਲੋਂ ਕੀਤੇ ਜਾ ਰਹੇ ਨਿਰਵਿਘਨ ਸਹਿਯੋਗ ਦੇ ਲਈ ਧੰਨਵਾਦ ਵੀ ਕੀਤਾ। ਮੈਂਬਰ ਸਹਿਬਾਨ ਨੇ ਅੱਗੇ ਦੱਸਿਆ ਕਿ ਦਰਬਾਰ ਸੂਦ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰਾਂ ਇਸ ਸਾਲ ਵੀ ਜੇਠ ਮਹੀਨੇ ਦੇ ਜੇਠੇ ਐਤਵਾਰ ਮਿਤੀ 17 ਮਈ 2026 ਨੂੰ ਬੜੀ ਸਰਧਾ ਭਾਵਨਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਕੁੱਕੜਾਂ ਵਿਖੇ ਕਰਵਾਇਆ ਜਾਵੇਗਾ। ਇਸ ਸਲਾਨਾ ਜੋੜ ਮੇਲੇ ਦੀ ਆਰੰਭਤਾ ਸੂਦ ਜਠੇਰੇ ਦਰਬਾਰ ਵਿਖੇ ਚਿਰਾਗ ਰੌਸ਼ਨਾ ਕਰਕੇ ਕੀਤੀ ਜਾਵੇਗੀ। ਸਵੇਰੇ 11 ਵਜੇ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ ਸਵੇਰੇ 12 ਵਜੇ ਸਟੇਜ ਦੀ ਆਰੰਭਤਾ ਕੀਤੀ ਜਾਵੇਗੀ। ਪੰਜਾਬ ਦੇ ਪ੍ਰਸਿੱਧ ਗਾਇਕ ਧਾਰਮਿਕ ਗੀਤਾਂ ਅਤੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਸਮੂਹ ਸਾਧ ਸੰਗਤਾਂ ਦੇ ਸਹਿਯੋਗ ਨਾਲ ਚਾਹ-ਪਕੌੜੇ ਅਤੇ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਬਾਬਾ ਜੀ ਦਾ ਲੰਗਰ ਵੀ ਅਤੁੱਟ ਵਰਤਾਇਆ ਜਾਵੇਗਾ। ਸੂਦ ਪਰਿਵਾਰ ਦੀ ਸਾਧ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਨੇ ਸਮੂਹ ਪਰਿਵਾਰ ਸਮੇਤ ਮੇਲੇ ਵਿੱਚ ਹਾਜ਼ਰੀ ਭਰ ਕੇ ਮੇਲੇ ਦੀਆਂ ਰੌਣਕਾਂ ਨੂੰ ਹੋਰ ਚਾਰ ਚੰਨ ਲਗਾਉਣ ਦੀ ਕਿਰਪਾਲਤਾ ਕਰਨੀ ਅਤੇ ਵੱਧ ਤੋਂ ਵੱਧ ਸੇਵਾ ਅਤੇ ਸਹਿਯੋਗ ਇਸ ਨੇਕ ਕਾਰਜ ਲਈ ਕਰਨਾ। ਇਸ ਮੌਕੇ ਹਰਸੁਖਤਿੰਦਰ ਪ੍ਰਸਾਦ ਸੂਦ, ਭਾਗ ਰਾਮ ਸੂਦ, ਤਿਲਕ ਰਾਜ ਸੂਦ, ਰਾਮ ਸਰੂਪ ਸੂਦ, ਦਿਲਾਵਰ ਸਿੰਘ ਸੂਦ, ਬਲਵੰਤ ਰਾਏ ਸੂਦ, ਪਰਮਜੀਤ ਸਿੰਘ ਸੂਦ, ਨਰੇਸ਼ ਸੂਦ, ਬਲਵੰਤ ਰਾਏ ਸੂਦ, ਰਮਨ ਸੂਦ, ਲਖਵੀਰ ਸਿੰਘ ਸੂਦ, ਪਰਮਜੀਤ ਸਿੰਘ ਸੂਦ, ਸੁਖਦੀਪ ਸਿੰਘ ਸੂਦ, ਸੁਰਜੀਤ ਸਿੰਘ ਸੂਦ ਅਤੇ ਮਹਿੰਦਰ ਸੂਦ ਵਿਰਕ ਮੈਂਬਰ ਸਹਿਬਾਨ ਆਦਿ ਹਾਜਰ ਸਨ। ਉਕਤ ਜਾਣਕਾਰੀ ਸਾਡੇ ਪ੍ਰਤੀਨਿਧ ਨੂੰ ਮਹਿੰਦਰ ਸੂਦ ਵਿਰਕ ਵੱਲੋਂ ਵਟਸਐਪ ਸੰਦੇਸ਼ ਰਾਹੀਂ ਦਿੱਤੀ ਗਈ।

Leave a Reply

Your email address will not be published. Required fields are marked *