ਅਧਿਆਪਕ ਆਗੂਆ ਨੇ ਸਮੂਹਿਕ ਛੁੱਟੀ ਤੇ ਜਾਣ ਸਬੰਧੀ ਏ ਡੀ ਸੀ ਫਗਵਾੜਾ ਨੂੰ ਦਿੱਤਾ ਅਗਾਂਊ ਨੋਟਿਸ
ਫਗਵਾੜਾ 25 ਅਗਸਤ (ਪਰਮਿੰਦਰ ਸਿੰਘ ) – ਤਹਿਸੀਲ ਫਗਵਾੜਾ ਸਮੂਹਿਕ ਜੱਥੇਬੰਦੀਆਂ ਦੇ ਅਧਿਆਪਕ ਜਥੇਬੰਦੀਆਂ ਵੱਲੋਂ ਅਧਿਆਪਕਾਂ ਆਗੂਆਂ ਸਤਵੰਤ ਸਿੰਘ ਟੂਰਾ, ਗਣੇਸ਼ ਭਗਤ, ਸਤਨਾਮ ਸਿੰਘ ਰੰਧਾਵਾ, ਦਲਜੀਤ ਸਿੰਘ ਸੈਣੀ, ਜਸਬੀਰ ਸਿੰਘ, ਗੁਰਮੁਖ ਸਿੰਘ ਲੋਕ ਪ੍ਰੇਮੀ, ਹਰਵਿੰਦਰ ਸੇਠੀ, ਕੁਲਦੀਪ ਸਿੰਘ, ਸੁਮਿਤ ਗੁਪਤਾ, ਜਸਵੀਰ ਭੰਗੂ, ਵਿਨੋਦ ਕੁਮਾਰ, ਵਰਿੰਦਰ ਸ਼ਰਮਾ, ਦੀ ਅਗਵਾਈ ਵਿੱਚ ਡਾਇਰੈਕਟਰ ਸਕੂਲ ਸਿੱਖਿਆ ਵਿਭਾਗ ਚੰਡੀਗੜ੍ਹ ਅਤੇ ਪੰਜਾਬ ਸਰਕਾਰ ਦੇ ਨਾਂ ਤੇ ਤਹਿਸੀਲ ਫਗਵਾੜਾ ਦੇ ਏ ਡੀ ਸੀ ਰਣਧੀਰ ਸਿੰਘ ਨੂੰ ਅਗਾਊ ਨੋਟਿਸ ਦਿੱਤਾ ਗਿਆ । ਇਹ ਨੋਟਿਸ ਅਨੁਸਾਰ ਸਮੂਹ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ ਸਮੇਤ ਸਕੂਲ ਹੈਡ 27 ਅਗਸਤ ਨੂੰ ਸਮੂਹਿਕ ਛੁੱਟੀ ਲੈਂਦੇ ਹੋਏ ਸਕੂਲਾਂ ਵਿੱਚ ਹਾਜ਼ਰ ਨਾ ਹੋ ਕੇ ਜਿਲਾ ਪੱਧਰੀ ਅਤੇ ਤਹਿਸੀਲ ਪੱਧਰੀ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣਗੇ ਆਗੂਆਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਮੰਗਾਂ 18 ਪ੍ਰਤੀਸ਼ਤ ਬਕਾਇਆ ਡੀ ਏ ਜਾਰੀ ਕਰਨ , ਪੁਰਾਣੀ ਪੈਨਸ਼ਨ ਬਹਾਲ ਕਰਨ, ਪੰਜਾਬ ਸਕੇਲ ਲਾਗੂ ਕਰਨ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਸਬੰਧੀ ਜਰੂਰੀ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਲਾਮਬੰਦ ਕੀਤਾ ਜਾਵੇਗਾ । ਇਸ ਸਮੇਂ ਪੰਜਾਬ ਸਮੁੱਚਾ ਮੁਲਾਜ਼ਮ ਵਰਗ ਅਤੇ ਪੈਨਸ਼ਨਰ ਵਰਗ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਪਿੱਛਲੇ ਸਾਢੇ ਚਾਰ ਸਾਲ ਤੋਂ ਕੀਤੇ ਜਾ ਰਹੇ ਮਾੜੇ ਵਤੀਰੇ ਕਾਰਨ ਪੂਰੀ ਤਰ੍ਹਾਂ ਖ਼ਫ਼ਾ ਹੈ। ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਦੀ ਲੱਗਭਗ ਅੱਠ ਲੱਖ ਦੇ ਕਰੀਬ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਪੰਜਾਬ ਸਰਕਾਰ ਨੂੰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਬਕ ਸਿਖਾਉਣ ਦੇ ਮੂੜ ਵਿਚ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਜੇਕਰ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰਾ ਪੰਜਾਬ ਦੇ ਖਿਲਾਫ ਇੱਕ ਵੋਟਾਂ ਪਾ ਦਿੱਤੀਆਂ ਤਾਂ ਮੋਜੂਦਾ ਸਰਕਾਰ ਖਮਿਆਜ਼ਾ ਵੀ ਭੁਗਤਨਾ ਪਵੇਗਾ। ਮੁਲਾਜ਼ਮ ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਸਰਕਾਰ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਡੀ ਏ ਸਬੰਧੀ ਜੋ ਫੈਸਲਾ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ਵਿੱਚ ਸੁਣਾਇਆ ਹੈ। ਉਸ ਫੈਸਲੇ ਨੂੰ ਤੁਰੰਤ ਲਾਗੂ ਕਰੇ ਅਤੇ ਮੁਲਾਜ਼ਮਾਂ ਦੀਆਂ ਰਹਿੰਦੀਆਂ ਮੰਗਾਂ ਸਬੰਧੀ ਤੁਰੰਤ ਢੁਕਵੀਂ ਕਾਰਵਾਈ ਕਰੇ । ਇਸ ਸਮੇਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਧਿਆਪਕ ਆਗੂ ਪਰਮਜੀਤ ਚੋਹਾਨ, ਰਵਿੰਦਰ ਸਿੰਘ, ਅਜੇ ਕੁਮਾਰ, ਹਰਜੀਤ ਸਿੰਘ, ਵਿਪਨ ਸੋਨੀ, ਕੁਲਵਿੰਦਰ ਰਾਏ, ਤਰਵਿੰਦਰ ਸੈਣੀ, ਅਵੀ ਰਾਮ ਸਿਆਲ ਹਾਜ਼ਰ ਸਨ ।
