ਫੈਂਸੀ ਡਰੈਸ ਅਤੇ ਡਾਂਸ ਮੁਕਾਬਲਿਆਂ ਵਿਚ ਪਾਠਸ਼ਾਲਾ ਬਰਨਾਲਾ ਕਲਾਂ ਦੀ ਝੰਡੀ

ਨਵਾਂਸ਼ਹਿਰ, ਰਾਹੋਂ 05 ਮਈ (ਕੁਲਵਿੰਦਰ ਸਿੰਘ ਰਾਹੋਂ): ਰਾਹੋਂ ਰੋਡ ਸਥਿਤ ਵਿਸ਼ਵਕਰਮਾ ਮੰਦਿਰ ਵਿਖੇ ਪਿਆਂਸ਼ੂ ਡਾਂਸ ਸਕੂਲ ਨਵਾਂਸ਼ਹਿਰ ਵਲੋਂ ਸਕੂਲੀ ਬੱਚਿਆਂ ਦੇ ਫੈਂਸੀ ਡਰੈਸ ਅਤੇ ਡਾਂਸ ਮੁਕਾਬਲੇ ਕਰਵਾਏ ਗਏ।ਜਿਸ ਵਿਚ ਵੱਖ – ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਪਾਠਸ਼ਾਲਾ ਡੇਅ ਕੇਅਰ ਅਤੇ ਪਲੇਅ ਵੇਅ ਸਕੂਲ ਬਰਨਾਲਾ ਕਲਾਂ ਦੇ ਹੋਣਹਾਰ ਬੱਚਿਆਂ,ਤੇ ਵਾਹਿਨੂਰ ਅਤੇ ਮਨਸੀਰਤ ਨੂੰ ਫੈਂਸੀ ਡਰੈੱਸ ਮੁਕਾਬਲੇ ਵਿਚ ਪਹਿਲਾ ਅਤੇ ਦੂਸਰਾ ਸਥਾਨ ਮਿਲਿਆ। ਇਸ ਤਰ੍ਹਾਂ ਸਕੂਲ ਦੇ ਬੱਚਿਆਂ ਅਰਾਧਿਆ, ਗੁਰਸ਼ਾਨ, ਹਰਫਤਿਹ, ਸੁਖਮਨਾ, ਹਸਰਤ,ਅਮਾਨਤ, ਸ਼ਾਰਦੂਲ ਅਤੇ ਰਹਿਮਤ ਆਦਿ ਨੇ ਫੈਂਸੀ ਡਰੈਸ ਮੁਕਾਬਲੇ ਵਿਚ ਪੁਲਿਸ, ਡਾਕਟਰ, ਸ਼ਰਵਨ, ਦੁਲਹਨ ਅਤੇ ਆਪਣੇ ਪਸੰਦੀਦਾ ਕਾਰਟੂਨ ਬਣੇ। ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਅਤੇ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਾਠਸ਼ਾਲਾ ਡੇਅ ਕੇਅਰ ਅਤੇ ਪਲੇਅ ਵੇਅ ਸਕੂਲ ਬਰਨਾਲਾ ਕਲਾਂ ਦੇ ਡਾਇਰੈਕਟਰ ਕੰਵਲਜੀਤ ਕੌਰ ਨੀਰੂ ਨੇ ਸਕੂਲ ਦੇ ਬੱਚਿਆਂ ਨੂੰ ਉਨ੍ਹਾਂ ਦੀ ਇਸ ਉਪਲਬਧੀ ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਕੂਲ ਸਟਾਫ ਦੀ ਸਖ਼ਤ ਮਿਹਨਤ ਤੋਂ ਬਿਨਾਂ ਸੰਭਵ ਨਹੀਂ ਸੀ।ਇਸ ਮੌਕੇ ਸਰਬਜੀਤ ਕੌਰ, ਜੱਸੀ, ਪ੍ਰੀਆ, ਹਰਪ੍ਰੀਤ ਕੌਰ,ਵਿਦਿਆ ਆਦਿ ਵੀ ਹਾਜਰ ਸਨ।

Leave a Reply

Your email address will not be published. Required fields are marked *