ਰੁੱਖ ਸਾਨੂੰ ਨਿਸ਼ਕਾਮ ਸੇਵਾ ਸਿਖਾਉਂਦੇ ਹਨ –ਨਰਿੰਦਰ ਸਿੰਘ ਰਾਠੋਰ

ਨਵਾਂ ਸ਼ਹਿਰ ਰਾਹੋਂ 05 ਜੂਨ (ਕੁਲਵਿੰਦਰ ਸਿੰਘ ਰਾਹੋਂ ) ਕੁਦਰਤ ਸਾਡੀ ਸਭ ਤੋਂ ਵੱਡੀ ਅਧਿਆਪਕ ਹੈ ਅਤੇ ਰੁੱਖ ਸਾਨੂੰ ਨਿਸ਼ਕਾਮ ਸੇਵਾ ਸਿਖਾਉਂਦੇ ਹਨ, ਦਰਿਆ ਲਗਾਤਾਰ ਅੱਗੇ ਵਧਣ ਦੀ ਪ੍ਰੇਰਣਾ ਦਿੰਦੇ ਹਨ ਅਤੇ ਪਹਾੜ ਧੀਰਜ ਅਤੇ ਮਜ਼ਬੂਤੀ ਦਾ ਪ੍ਰਤੀਕ ਹਨ।ਇਹ ਵਿਚਾਰ ਨਰਿੰਦਰ ਸਿੰਘ ਰਾਠੌਰ ਪ੍ਰਧਾਨ ਦੋਆਬਾ ਸੋਸ਼ਲ ਵੈਲਫੇਅਰ ਸੋਸਾਇਟੀ ਰਜਿ ਵਲੋਂ ਵਾਤਾਵਰਣ ਦਿਵਸ ਮਨਾਉਣ ਮੋਕੇ ਕਹੇ। ਉਹਨਾਂ ਕਿਹਾ ਕਿ ਜੇ ਅਸੀਂ ਕੁਦਰਤ ਤੋਂ ਸਿੱਖੀਏ, ਤਾਂ ਅਸੀਂ ਆਪਣੇ ਜੀਵਨ ਅਤੇ ਸਮਾਜ ਨੂੰ ਹੋਰ ਸੰਤੁਲਿਤ ਅਤੇ ਟਿਕਾਊ ਬਣਾ ਸਕਦੇ ਹਾਂ।ਅੱਜ ਜਲਵਾਯੂ ਪਰਿਵਰਤਨ ਦੁਨੀਆ ਸਾਹਮਣੇ ਇੱਕ ਗੰਭੀਰ ਚੁਣੌਤੀ ਹੈ। ਵਧਦਾ ਤਾਪਮਾਨ, ਅਨਿਯਮਿਤ ਵਰਖਾ, ਹੜ੍ਹ ਅਤੇ ਸੁੱਕੇ ਵਰਗੀਆਂ ਘਟਨਾਵਾਂ ਸਾਨੂੰ ਚੇਤਾਵਨੀ ਦੇ ਰਹੀਆਂ ਹਨ ਕਿ ਸਾਨੂੰ ਆਪਣੇ ਵਾਤਾਵਰਣ ਦੀ ਰੱਖਿਆ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ। ਰੁੱਖ ਲਗਾਉਣਾ, ਊਰਜਾ ਦੀ ਬਚਤ ਕਰਨਾ, ਪਲਾਸਟਿਕ ਦੀ ਵਰਤੋਂ ਨੂੰ ਘਟਾਉਣਾ ਇਸ ਦਿਸ਼ਾ ਵਿੱਚ ਮਹੱਤਵਪੂਰਨ ਯਤਨ ਹਨ। ਸਾਡਾ ਭਵਿੱਖ ਇਸ ਗੱਲ ‘ਤੇ ਨਿਰਭਰ ਕਰਦਾ ਹੈ ਕਿ ਅਸੀਂ ਕੀ ਫ਼ੈਸਲੇ ਲੈਂਦੇ ਹਾਂ। ਜੇ ਅਸੀਂ ਕੁਦਰਤ ਦਾ ਸਤਿਕਾਰ ਕਰਾਂਗੇ ਅਤੇ ਜਲਵਾਯੂ ਦੀ ਰੱਖਿਆ ਲਈ ਕੰਮ ਕਰਾਂਗੇ, ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਸੁਰੱਖਿਅਤ, ਸਾਫ਼ ਅਤੇ ਹਰਿਆ-ਭਰਿਆ ਸੰਸਾਰ ਮਿਲੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਵਾਸਦੇਵ ਪਰਦੇਸੀ, ਦਿਲਦਾਰ ਸਿੰਘ ਸੋਨਾ,ਬੁਟਾ ਰਾਮ, ਕਸ਼ਮੀਰ ਸਿੰਘ,ਨਿਮਰਤ ਹੋਰ, ਗੁਰਚਰਨ ਸਿੰਘ, ਸਿਮਰਨਜੀਤ ਕੌਰ, ਨਵਦੀਪ ਕੌਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *