ਵਣ ਵਿਭਾਗ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਮਾਰੂ ਨੀਤੀਆਂ ਵਿਰੁੱਧ ਕੀਤੀ ਗੇਟ ਰੈਲੀ

ਫ਼ਿਰੋਜ਼ਪੁਰ:18 ਅਗੱਸਤ (ਪਰਮਿੰਦਰ ਸਿੰਘ ) ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਸਾਲ 2016 ਤੋਂ ਪੇ ਕਮਿਸ਼ਨ ਦੇ ਬਕਾਇਆ, ਡੀ ਏ ਦੇਣ ਤੋਂ ਟਾਲ ਮਟੋਲ ਕਰਨ,2.59 ਗੁਣਾਂਕ ਨਾਲ ਪੈਨਸ਼ਨ ਫ਼ਿਕਸ ਨਾ ਕਰਨ ਵਿਰੁੱਧ ਅੱਜ ਵਣ ਵਿਭਾਗ ਦੇ ਫ਼ਿਰੋਜ਼ਪੁਰ ਸਰਕਲ ਅਤੇ ਵਣ ਮੰਡਲ ਦਫ਼ਤਰ ਜੰਗਲੀ ਜੀਵ ਮੰਡਲ ਫ਼ਿਰੋਜਪੁਰ ਦੇ ਮੁਲਾਜ਼ਮ ਅਤੇ ਪੈਨਸ਼ਨਰਜ਼ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ। ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਗੇਟ ਰੈਲੀ ਕੀਤੀ। ਉਹਨਾਂ ਮੰਗ ਕੀਤੀ ਕਿ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਬਣਦੇ ਡੀ ਏ , 2.59 ਗੁਣਾਂਕ ਨਾਲ ਪੈਨਸ਼ਨ ਰੀਵਾਈਜ ਕਰਨ,ਪੁਰਾਣੀ ਪੈਨਸ਼ਨ ਸਕੀਮ ਲਾਗੂ ਕੀਤੀ ਜਾਵੇ। ਪਰਖ ਸਮੇਂ ਅਧੀਨ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਦਿੱਤੀ ਜਾਵੇ। ਉਹਨਾਂ ਕਿਹਾ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਮੋਰਚਾ ਵੱਲੋਂ ਕੀਤੇ ਜਾ ਰਹੇ ਸੰਘਰਸ਼ਾਂ ਵਿੱਚ ਵਣ ਵਿਭਾਗ ਦੇ ਮੁਲਾਜ਼ਮ ਅਤੇ ਪੈਨਸ਼ਨਰਜ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਇਸ ਮੌਕੇ ਸ਼੍ਰੀ ਰਣਜੀਤ ਸਿੰਘ ਸੁਪਰਡੈਂਟ,ਸ਼੍ਰੀਮਤੀ ਸਪਨਾ ,ਕੰਵਲਜੀਤ ਕੌਰ,ਪਰਮਿੰਦਰ ਕੌਰ,ਵਿਸ਼ਾਲ ਭਾਰਤੀ,ਸ੍ਰੀਮਤੀ ਸ਼ਮਾਂ, ਕਿਰਪਾਲ ਕੌਰ,ਗਣੇਸ਼ ਕੁਮਾਰ , ਸ਼ਿਲਪਾ ਰਾਣੀ,ਸ਼੍ਰੀ ਸਤਨਾਮ ਸਿੰਘ , ਗੁਰਪਾਲ ਸਿੰਘ , ਸ਼੍ਰੀ ਨਿਰਮਲਜੀਤ ਸਿੰਘ ,ਅਮਿਤ ਕੁਮਾਰ , ਰਜਨਜੀਤ ਕੌਰ , ਸੱਤਪਾਲ ਸਿੰਘ , ਗੁਰਵਿੰਦਰ ਸਿੰਘ, ਸਰੋਜ ਰਾਣੀ ,ਮੋਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਫੋਰੈਸਟ ਪੈਨਸ਼ਨਰਜ ਐਸੋਸੀਏਸ਼ਨ , ਸੱਤਪਾਲ ਸਿੰਘ ਸੇਵਾ ਮੁਕਤ ਵਣ ਗਾਰਡ,ਸ਼੍ਰੀ ਰੌਸ਼ਨ ਲਾਲ ਸੇਵਾ ਮੁਕਤ ਵਣ ਅਫ਼ਸਰ ,ਸ਼੍ਰੀ ਬਰਕਤ, ਸ਼੍ਰੀ ਮਤੀ ਰਿੰਪੀ, ਸ਼੍ਰੀ ਸਾਹਿਬ ਸਿੰਘ ਆਦਿ ਨੇ ਸੰਬੋਧਨ ਕੀਤਾ। ਪ੍ਰੈੱਸ ਨੂੰ ਜਾਣਕਾਰੀ ਮਹਿੰਦਰ ਸਿੰਘ ਧਾਲੀਵਾਲ ਜਨਰਲ ਸਕੱਤਰ ਪੰਜਾਬ ਫੋਰੈਸਟ ਪੈਨਸ਼ਨਰਜ਼ ਐਸੋਸੀਏਸ਼ਨ ਫਿਰੋਜ਼ਪੁਰ ਨੇ ਦਿੱਤੀ।

Leave a Reply

Your email address will not be published. Required fields are marked *