ਸ੍ਰੀ ਬਾਲ ਕ੍ਰਿਸ਼ਨ ਸਭਾ ਵੱਲੋਂ ਸਲਾਨਾ ਜਾਗਰਨ ਦੇ ਸੰਬੰਧ ਵਿੱਚ ਝੰਡੇ ਦੀ ਰਸਮ ਅਦਾ

ਜਲੰਧਰ 04 ਮਈ (ਪਰਮਿੰਦਰ ਸਿੰਘ )ਸ੍ਰੀ ਬਾਲ ਕ੍ਰਿਸ਼ਨ ਸਭਾ ਵੱਲੋਂ ਸਲਾਨਾ ਜਾਗਰਨ ਦੇ ਸੰਬੰਧ ਵਿੱਚ ਝੰਡੇ ਦੀ ਰਸਮ ਅਦਾ ਮੁੱਖ ਮਹਿਮਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਨਗਰ ਪ੍ਰਕਰਮਾ ਵਿੱਚ ਸ਼ਾਮਿਲ ਹੋਏ ਅਤੇ ਪੂਜਾ ਕਰਵਾਈ l ਸ੍ਰੀ ਬਾਲ ਕਿਸ਼ਨ ਸਭਾ ਬਸਤੀ ਗੁਜਾ ਵੱਲੋਂ 9 ਮਈ ਦਿਨ ਸ਼ਨੀਵਾਰ ਨੂੰ ਕਰਵਾਏ ਜਾ ਰਹੇ ਵਾਰਸ਼ਿਕ ਜਾਗਰਨ ਦੇ ਸਬੰਧ ਵਿੱਚ ਅੱਜ ਝੰਡੇ ਦੀ ਰਸਮ ਅਦਾ ਕੀਤੀ ਗਈ ਪੂਜਾ ਕਰਵਾਉਣ ਤੋਂ ਬਾਅਦ ਝੰਡੇ ਦੀ ਫੇਰੀ ਨੇ ਨਗਰ ਪ੍ਰਕਰਮਾ ਵੀ ਕੀਤੀਆਂ l ਇਸ ਮੌਕੇ ਤੇ ਬਤੌਰ ਮੁੱਖ ਮਹਿਮਾਨ ਸਰਦਾਰ ਕਮਲਜੀਤ ਸਿੰਘ ਭਾਟੀਆ ਅਤੇ ਉਹਨਾਂ ਦੀ ਧਰਮ ਪਤਨੀ ਸ਼੍ਰੀਮਤੀ ਜਸਪਾਲ ਕੌਰ ਭਾਟੀਆ ਸਾਬਕਾ ਕੌਂਸਲਰ ਵੀ ਸ਼ਾਮਿਲ ਹੋਏ l ਇਸ ਮੌਕੇ ਤੇ ਕਮੇਟੀ ਦੇ ਪ੍ਰਧਾਨ ਸ੍ਰੀ ਪ੍ਰਭਾਤ ਕੰਬੋਜ ਚੇਅਰਮੈਨ ਸ੍ਰੀ ਰਜੇਸ਼ ਅਰੋੜਾ ਉਪ ਚੇਅਰਮੈਨ ਸ੍ਰੀ ਵਿਨੇ ਅਰੋੜਾ ਸ਼੍ਰੀ ਸੰਯਮ ਕੰਬੋਜ ਸ੍ਰੀ ਤਰੁਣ ਅਰੋੜਾ ਸ੍ਰ ਇਸ਼ਾਣ ਅਰੋੜਾ ਸ੍ਰੀ ਵਰੁਣ ਕੁਮਾਰ ਰੋਕੀ ਸ੍ਰੀ ਗੌਤਮ ਨਾਰੰਗ ਅਤੇ ਸਭਾ ਦੇ ਬਾਕੀ ਮੈਂਬਰ ਇਸ ਮੌਕੇ ਤੇ ਹਾਜ਼ਰ ਸਨ l 9 ਮਈ ਦੇ ਜਾਗਰਨ ਤੋਂ ਪਹਿਲਾਂ 4 ਮਈ ਤੋਂ 8 ਮਈ ਤੱਕ ਰੋਜ਼ਾਨਾ ਮਾਤਾ ਰਾਣੀ ਦੀ ਚੌਂਕੀ ਕਰਵਾਈ ਜਾਵੇਗੀ ਚੌਂਕੀ ਅਤੇ ਜਾਗਰਨ ਤੋਂ ਬਾਅਦ ਲੰਗਰ ਭੰਡਾਰਾ ਅਤੁੱਟ ਵਰਤੇਗਾ l

Leave a Reply

Your email address will not be published. Required fields are marked *