16 ਜਨਵਰੀ ਦੇ ਜਿਲਾ ਪੱਧਰੀ ਧਰਨੇ ਦੀ ਸਫਲਤਾ ਲਈ ਮੀਟਿੰਗ ਹੋਈ

ਨਵਾਂਸ਼ਹਿਰ ਰਾਹੋਂ 14 ਜਨਵਰੀ (ਕੁਲਵਿੰਦਰ ਸਿੰਘ ਰਾਹੋਂ ) ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ , ਮੁਲਾਜ਼ਮ ਅਤੇ ਪੈਨਸ਼ਨਰ ਜਥਬੰਦੀਆਂ ਵਲੋਂ 16 ਜਨਵਰੀ ਨੂੰ ਡੀ ਸੀ ਦਫਤਰ ਨਵਾਂਸ਼ਹਿਰ ਅੱਗੇ ਦਿੱਤੇ ਜਾ ਰਹੇ ਜਿਲਾ ਪੱਧਰੀ ਧਰਨੇ ਦੀ ਤਿਆਰੀ ਸਬੰਧੀ ਇਕ ਮੀਟਿੰਗ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਬੰਗਾ ਰੋਡ ਨਵਾਂਸ਼ਹਿਰ ਵਿਖੇ ਕੀਤੀ ਗਈ । ਇਸ ਮੀਟਿੰਗ ਦੀ ਪ੍ਰਧਾਨਗੀ ਭੂਪਿੰਦਰ ਸਿੰਘ ਵੜੈਚ, ਜਸਵਿੰਦਰ ਸਿੰਘ ਭੰਗਲ, ਕੁਲਵਿੰਦਰ ਸਿੰਘ ਅਟਵਾਲ ਅਤੇ ਚਰਨਜੀਤ ਸਿੰਘ ਦੌਲਤ ਪੁਰ ਨੇ ਕੀਤੀ।ਸਭ ਤੋਂ ਪਹਿਲਾਂ ਬੀਤੇ ਸ਼ੰਘਰਸ਼ਾਂ ਦਾ ਰਿਵਿਊ ਕੀਤਾ ਗਿਆ। ਰੀਵਿਊ ਵਿਚ ਉਣਤਾਈਆਂ ਨੂੰ ਦੂਰ ਕਰਨ ਦੇ ਸੁਝਾਅ ਦਿੱਤੇ ਗਏ। 16 ਜਨਵਰੀ ਨੂੰ ਡੀ ਸੀ ਦਫਤਰ ਨਵਾਂਸ਼ਹਿਰ ਅੱਗੇ ਦਿੱਤੇ ਜਾਣ ਵਾਲੇ ਜਿਲਾ ਪੱਧਰੀ ਧਰਨੇ ਦੀ ਵਿਉਂਤਬੰਦੀ ਕੀਤੀ ਗਈ।ਜਿਸਨੂੰ ਸਫ਼ਲ ਕਰਨ ਲਈ ਸਾਰੀਆਂ ਜਥੇਬੰਦੀਆਂ ਵਲੋਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚਾ, ਪੈਨਸ਼ਨਰ ਐਸੋਸੀਏਸ਼ਨ, ਇਫਟੂ, ਟੀਐਸਯੂ, ਠੇਕਾ ਮੁਲਾਜ਼ਮ ਯੂਨੀਅਨ, ਸੇਵਾ ਮੁਕਤ ਮੁਲਾਜ਼ਮ ਜਥੇਬੰਦੀਆਂ, ਪੇਂਡੂ ਮਜ਼ਦੂਰ ਯੂਨੀਅਨ ਅਤੇ ਹੋਰ ਜਥੇਬਦੀਆਂ ਸ਼ਾਮਿਲ ਹੋਈਆਂ। ਇਸ ਮੀਟਿੰਗ ਨੂੰ ਵਿਜੇ ਕੁਮਾਰ, ਕੁਲਦੀਪ ਸਿੰਘ, ਜਸਬੀਰ ਦੀਪ, ਗੁਰਦਿਆਲ ਸਿੰਘ, ਗੁਰਦਿਆਲ ਰੱਕੜ, ਕਮਲਜੀਤ ਸਨਾਵਾ ਅਤੇ ਹੋਰ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *