ਨਵਾਂਸ਼ਹਿਰ ਰਾਹੋਂ 14 ਜਨਵਰੀ (ਕੁਲਵਿੰਦਰ ਸਿੰਘ ਰਾਹੋਂ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਟਰੈਫਿਕ ਪੁਲਿਸ ਵੱਲੋਂ ਚਾਹ ਅਤੇ ਬਿਸਕੁਟਾਂ ਦਾ ਲੰਗਰ ਲਾਇਆ ਗਿਆ ਲੋਹੜੀ ਦੇ ਸਬੰਧ ਵਿੱਚ ਇਹ ਲੰਗਰ ਲਾਇਆ ਗਿਆ ਲੋਹੜੀ ਅਤੇ ਮਾਘੀ ਨੂੰ ਮੁੱਖ ਰੱਖਦਿਆ ਹੋਇਆ ਆਈਆਂ ਸੰਗਤਾਂ ਨੂੰ ਗਰਮ ਚਾਹ ਅਤੇ ਬਿਸਕੁੱਟ ਖਾਣ ਨੂੰ ਮਿਲੇ ਟਰੈਫਿਕ ਇੰਚਾਰਜ ਗੁਰਮੇਲ ਸਿੰਘ ਮੀਲੂ ਨੇ ਦੱਸਿਆ ਕਿ ਸਾਨੂੰ ਲੋਹੜੀ ਅਤੇ ਮਾਘੀ ਦੇ ਤਿਹਾਰਾ ਸਬੰਧੀ ਜਾਣਕਾਰੀ ਮਿਲਦੀ ਹੈ ਜਿਸ ਨਾਲ ਭਾਈਵੰਦੀ ਅਤੇ ਸਾਕ ਸਬੰਧੀ ਅਤੇ ਯਾਰੀ ਦੋਸਤੀ ਨਿਭਾਉਣ ਦਾ ਤਰੀਕਾ ਮਿਲਦਾ ਹੈ ਉਹਨਾਂ ਨੇ ਅੱਗੇ ਦੱਸਿਆ ਕਿ ਆਦਮੀ ਨੂੰ ਹਮੇਸ਼ਾ ਹੀ ਗੁਰੂ ਤੋਂ ਡਰ ਕੇ ਰਹਿਣਾ ਚਾਹੀਦਾ ਹੈ ਅਤੇ ਹਰ ਆਦਮੀ ਦਾ ਸਤਿਕਾਰ ਕਰਨਾ ਚਾਹੀਦਾ ਹੈ ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਤਰਕਾਰ ਸੰਦੀਪ ਮਝੂਰ ਸਰਪੰਚ ਬੀਰੋਵਾਲ ਜਸਪਾਲ ਸਿੰਘ ਪੱਤਰਕਾਰ ਗੌਰਵ ਗਾਬਾ ਪੱਤਰਕਾਰ ਸੰਜੀਵ ਕੁਮਾਰ ਬੌਬੀ ਪੱਤਰਕਾਰ ਉਕਾਰ ਸਿੰਘ ਕਾਹਲੋ ਤੋਂ ਬੱਲੀ ਵੀ ਹਾਜ਼ਰ ਸਨ ਇਸ ਮੌਕੇ ਤੇ ਮਾਰਕੀਟ ਦੇ ਸਾਰੇ ਦੁਕਾਨਦਾਰ ਵੀ ਹਾਜ਼ਰ ਸਨ
ਟਰੈਫਿਕ ਪੁਲਿਸ ਵੱਲੋਂ ਚਾਹ ਬਿਸਕੁਟਾਂ ਦਾ ਲੰਗਰ ਲਾਇਆ ਗਿਆ
