ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਅਤੇ ਤੇਰਾ ਤੇਰਾ ਹੱਟੀ ਵੱਲੋਂ ਲਗਾਇਆ ਗਿਆ ਸਲਾਨਾ ਗੁਰਮਤ ਕੈਂਪ

ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਅਤੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਅਤੇ ਤੇਰਾ ਤੇਰਾ ਹੱਟੀ ਵੱਲੋਂ ਸਲਾਨਾ ਗੁਰਮਤ ਕੈਂਪ ਲਗਾਇਆ ਗਿਆ ।ਕੈਂਪ ਵਿੱਚ 140 ਤੋਂ ਵੱਧ ਬੱਚਿਆਂ ਨੇ ਭਾਗ ਲਿਆ । ਕੈਂਪ ਦੌਰਾਨ ਵੱਖਰੇ ਵੱਖਰੇ ਪ੍ਰਚਾਰਕਾਂ ਨੇ ਆ ਕੇ ਆਪਣੇ ਵਿਚਾਰ ਰੱਖੇ । ਕੈਂਪ ਵਿੱਚ ਬੱਚਿਆਂ ਦਾ ਆਖਰੀ ਦਿਨ ਪੇਪਰ ਵੀ ਲਿਆ ਗਿਆ ਅਤੇ ਪਹਿਲੇ, ਦੂਜੇ ਅਤੇ ਤੀਸਰੇ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ । ਕੈਂਪ ਵਿੱਚ 5 ਤੌਂ 15 ਸਾਲਾਂ ਦੇ ਬੱਚਿਆਂ ਨੇ ਭਾਗ ਲਿਆ ਤੇ ਸਮਾਪਤੀ ਤੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ ।ਸੁਸਾਇਟੀ ਵੱਲੋਂ ਤਰਵਿੰਦਰ ਸਿੰਘ ਰਿੰਕੂ , ਸਰਬਜੀਤ ਸਿੰਘ , ਅਰਮਾਨ , ਹਰਲੀਨ ਕੌਰ , ਸੁਖਵਿੰਦਰ ਕੌਰ ,‌ਰਵਨੀਤ ਕੌਰ ,‌ ਖੁਸ਼ਦੀਪ ਕੌਰ ਅਤੇ ਗੁਰਦੁਆਰਾ ਪ੍ਰਬੰਧਕ ਵੱਲੋਂ ਕਮਲਜੀਤ ਸਿੰਘ ਭਾਟੀਆ , ਕਮਲਜੀਤ ਸਿੰਘ ਸੈਬੀਂ , ਸਤਪਾਲ ਸਿੰਘ ਸਿਦਕੀ ,ਅਮਰਜੀਤ ਸਿੰਘ ,ਅਸ਼ਵਨੀ ਕੁਮਾਰ, ਬਾਬਾ ਖੜਕ ਸਿੰਘ, ਜਸਵਿੰਦਰ ਸਿੰਘ ,ਰਾਜ ਕੌਰ, ਜਸਪਾਲ ਸਿੰਘ ਕੈਂਪ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ। ਮੁੱਖ ਸੇਵਾਦਾਰ ਜਤਿੰਦਰ ਪਾਲ ਸਿੰਘ ਕਪੂਰ ਵੱਲੋਂ ਸਟੇਉ ਸਕੱਤਰ ਦੀ ਸੇਵਾ ਨਿਭਾਈ ਗਈ।

Leave a Reply

Your email address will not be published. Required fields are marked *