ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਪੰਜਾਬ ਸਰਕਾਰ ਦੀ ਬੇਰੁੱਖੀ ਵਿਰੁੱਧ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਕੀਤਾ ਪਿੱਟ ਸਿਆਪਾ

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ 23 ਅਗੱਸਤ ਦੀ ਸਤੌਜ ਰੈਲੀ ਵਿੱਚ ਵੱਧ ਚੜ੍ਹ ਸ਼ਾਮਲ ਹੋਣ ਦਾ ਕੀਤਾ ਐਲਾਨ

ਫ਼ਗਵਾੜਾ:18 ਅਗਸਤ (ਪਰਮਿੰਦਰ ਸਿੰਘ ) ਪੰਜਾਬ ਸਰਕਾਰ ਦੇ ਸਮੂਹ ਵਰਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਪੰਜਾਬ ਦੇ ਸੱਦੇ ‘ਤੇ ਜੁਆਇੰਟ ਕੋਆਰਡੀਨੇਸ਼ਨ ਕਮੇਟੀ ਫਗਵਾੜਾ ਦੀ ਅਗਵਾਈ ਵਿੱਚ ਬਲਾਕ ਫਗਵਾੜਾ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਟਾਊਨ ਹਾਲ ਫਗਵਾੜਾ ਦੇ ਪਾਰਕ ਵਿੱਚ ਰੋਹ ਭਰਪੂਰ ਰੈਲੀ ਕਰਨ ਉਪਰੰਤ ਬੱਸ ਸਟੈਂਡ ਤੱਕ ਮਾਰਚ ਕਰਦੇ ਹੋਏ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਦੇ ਵਿੱਚ ਇੰਨਾ ਜ਼ਿਆਦਾ ਰੋਹ ਹੈ ਕਿ ਜਦ ਸੀ ਆਈ ਡੀ ਵਾਲਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੀ ਅਗਲੀ ਰਣਨੀਤੀ ਕੀ ਹੈ ਤਾਂ ਦੱਸਿਆ ਗਿਆ ਕਿ 23 ਅਗਸਤ ਨੂੰ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿਖੇ ਪੁਰਾਣੀ ਪੈਨਸ਼ਨ ਬਹਾਲੀ ਸਾਂਝਾ ਮੰਚ ਪੰਜਾਬ ਦੇ ਵਲੋਂ ਜੋ ਸੂਬਾਈ ਰੈਲ ਰੈਲੀ ਕੀਤੀ ਜਾ ਰਹੀ ਹੈ, ਉਸ ਵਿੱਚ ਸ਼ਮੂਲੀਅਤ ਕਰਨ ਲਈ ਫਗਵਾੜਾ ਤੋਂ 15 ਗੱਡੀਆਂ ਅਤੇ ਦੋ ਬੱਸਾਂ ਭਰ ਕੇ ਜਾਣਗੀਆਂ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਡੀ ਏ ਪ੍ਰਤੀ ਪੰਜਾਬ ਸਰਕਾਰ ਵੱਲੋਂ ਜਿਹੜਾ ਬੇਰੁਖੀ ਭਰਿਆ ਵਤੀਰਾ ਅਪਣਾਇਆ ਗਿਆ ਹੈ,ਉਸ ਦਾ ਖਮਿਆਜਾ ਵੀ ਉਸਨੂੰ ਵਿਧਾਨ ਸਭਾ ਚੋਣਾਂ ਮੌਕੇ ਤੇ ਭੁਗਤਣਾ ਪਵੇਗਾ।।ਹਾਈ ਕੋਰਟ ਦੀ ਸਿੰਗਲ ਅਤੇ ਡਬਲ ਬੈੰਚ ਵੱਲੋਂ ਸਰਕਾਰ ਨੂੰ ਫਟਕਾਰ ਲਗਾਈ ਗਈ ਹੈ ,ਪਰ ਸਰਕਾਰ ਦੇ ਕੰਨਾਂ ਤੇ ਜੂੰ ਤੱਕ ਨਹੀਂ ਸਰਕ ਰਹੀl ਮੁਲਾਜ਼ਮ ਆਗੂ , ਪਰਮਿੰਦਰ ਸਿੰਘ,ਸਤਨਾਮ ਸਿੰਘ ਰੰਧਾਵਾ, ਹਰਸਿਮਰਨ ਸਿੰਘ, ਸਤਵੰਤ ਟੂਰਾ ਦਿਲਜੀਤ ਸੈਣੀ, ਗਣੇਸ਼ ਭਗਤ ਜਸਵੀਰ ਸੈਣੀ ਜਸਵੀਰ ਭੰਗੂ, ਗੁਰਮੁਖ ਲੋਕਪ੍ਰੇਮੀ,ਅਜੇ ਕੁਮਾਰ, , ਪੈਨਸ਼ਨਰ ਆਗੂ ਕੁਲਦੀਪ ਸਿੰਘ ਕੌੜਾ,ਤਾਰਾ ਸਿੰਘ ਬੀਕਾ,ਪ੍ਰਮੋਦ ਕੁਮਾਰ ਜੋਸ਼ੀ, ਮੈਡਮ ਹਰਿੰਦਰ ਕੌਰ ਸੇਠੀ ਆਦਿ ਨੇ ਆਪਣੇ ਸੰਬੋਧਨ ਵਿੱਚ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਡੀਏ ਦੀਆਂ ਕਿਸਤਾਂ ਤੁਰੰਤ ਜਾਰੀ ਕਰੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਮੁਲਾਜ਼ਮ ਆਗੂਆਂ ਨੇ ਚੇਤਾਵਨੀ ਦਿੰਦਿਆਂ ਸਰਕਾਰ ਨੂੰ ਕਿਹਾ ਕਿ ਜੇਕਰ ਸਰਕਾਰ ਦਾ ਇਹੀ ਰੁੱਖ ਰਿਹਾ ਤਾਂ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਆਪਣੇ ਸਾਰੇ ਮੁਲਾਜ਼ਮਾਂ ਸਹਿਤ ਇਹਨਾਂ ਚੋਣਾਂ ਦੇ ਵਿੱਚ ਸਰਕਾਰ ਨੂੰ ਸਬਕ ਸਿਖਾਉਣਗੀਆਂ ਤੇ ਉਹਨਾਂ ਨੂੰ 92 ਦੀ ਬਜਾਏ ਚਾਰ ਸੀਟਾਂ ਤੱਕ ਸਿਮਟ ਕੇ ਲਿਆਉਣ ਦਾ ਯਤਨ ਕਰਨਗੀਆਂ। ਪੁਰਾਣੀ ਪੈਂਨਸ਼ਨ ਬਹਾਲ ਸਾਂਝਾ ਮੰਚ ਪੰਜਾਬ ਦੇ ਸੂਬਾਈ ਆਗੂ ਸੁਖਜੀਤ ਸਿੰਘ ਇਸ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਹਨਾਂ ਨੇ ਆਪਣੇ ਵਿਚਾਰ ਮੁਲਾਜ਼ਮ ਸਾਥੀਆਂ ਦੇ ਨਾਲ ਸਾਂਝੇ ਕੀਤੇ ਉਹਨਾਂ ਨੇ 23 ਅਗੱਸਤ ਦੀ ਸਤੌਜ ਰੈਲੀ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਸੁਨੇਹਾ ਦਿੱਤਾ l ਇਸ ਮੌਕੇ ਤੇ ਮਿਊਨਸੀਪਲ ਕਾਰਪੋਰੇਸ਼ਨ ਦੇ ਆਗੂ ਤਾਰਾ ਸਿੰਘ ਬੀਕਾ ਕੁਲਵਿੰਦਰ ਰਾਏ, ਵਿਨੋਦ ਕੁਮਾਰ, ਮਾਸਟਰ ਗਿਆਨ ਚੰਦ ਰੱਤੂ ,ਪ੍ਰਮੋਦ ਕੁਮਾਰ ਜੋਸ਼ੀ, ਅਸ਼ੋਕ ਮੂਲਨਿਵਾਸੀ, ਦੀਪਕ ਸਹਿਗਲ ਮਨਜੀਤ ਗਾਟ, ਲਖਵੀਰ ਚੰਦ, ਤੀਰਥ ਸਿੰਘ, ਰਵਿੰਦਰ ਸਿੰਘ, ਸਤਪਾਲ ਮਹਿਮੀ,ਡਾ.ਤਰਲੋਕ ਸਿੰਘ,ਕੇ ਕੇ ਪਾਂਡੇ,ਰਤਨ ਸਿੰਘ, ਜੋਗਿੰਦਰ ਮਹਿਮੀ, ਬਲਜਿੰਦਰ ਕੁਮਾਰ, ਭੁਪਿੰਦਰ ਸਿੰਘ ਮਾਹੀ, ਗੁਰਮੀਤ ਸਿੰਘ,ਹਰਦੇਵ ਸਿੰਘ,ਹਰੀ ਓਮ ਸ਼ਰਮਾ, ਸ਼ਿਵ ਦਾਸ,ਰਾਮ ਲੁਭਾਇਆ,ਚਰਨ ਦਾਸ, ਗੁਰਮੇਲ ਚੰਦ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *