ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਲਵਿੰਦਰ ਸਿੰਘ ਮੱਟੂ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਮੱਝਾ ਦਾ ਅਚਨਚੇਤ ਨਿਰੀਖਣ

ਫਗਵਾੜਾ 26 ਅਗਸਤ (ਪਰਮਿੰਦਰ ਸਿੰਘ ):- ਜ਼ਿਲ੍ਹਾ ਕਪੂਰਥਲਾ ਦੇ ਬਲਵਿੰਦਰ ਸਿੰਘ ਮੱਟੂ ਉਪ ਸਿੱਖਿਆ ਅਧਿਕਾਰੀ ਐਲੀਮੈਂਟਰੀ ਵੱਲੋਂ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਬਲਾਕ ਫਗਵਾੜਾ -2 ਦੇ ਸਰਕਾਰੀ ਐਲੀਮੈਂਟਰੀ ਸਕੂਲ ਨੰਗਲ ਮੱਝਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਨ੍ਹਾਂ ਵੱਲੋਂ ਸਮੱਗਰਾ ਤਹਿਤ ਪ੍ਰਾਪਤ ਹੋਈਆਂ ਪ੍ਰਾਪਤ ਗ੍ਰਾਟਾਂ ਵੱਖ ਵੱਖ ਨਾਲ ਉਸਾਰੀ ਨਾਲ ਸਮਾਟ ਰੂਮ ਸਕੂਲ ਦੇ ਕਮਰਿਆਂ ਨੂੰ ਦੇਖਿਆ ਅਤੇ ਬੱਚਿਆਂ ਦੇ ਵਾਸਰੂਮ ਅਤੇ ਮਿਡ ਡੇ ਮੀਲ ਦੌਰਾਨ ਬਣੇ ਬੱਚਿਆਂ ਦੇ ਭੋਜਨ ਦਾ ਨਿਰੀਖਣ ਕੀਤਾ। ਇਸ ਮੌਕੇ ਤੇ ਸਕੂਲ ਦੇ ਇੰਚਾਰਜ ਅਧਿਆਪਕ ਸਤਨਾਮ ਸਿੰਘ ਗਿੱਲ ਜਿਨ੍ਹਾਂ ਵੱਲੋਂ ਸਟੇਟ ਅਵਾਰਡ ਲਈ ਅਪਲਾਈ ਕੀਤਾ ਹੈ। ਉਨ੍ਹਾਂ ਵੱਲੋਂ ਸਕੂਲ ਦੀ ਬੇਹਤਰੀ ਲਈ ਕੀਤੇ ਕਾਰਜਾਂ ਅਤੇ ਪਿਛਲੇ ਕਰਵਾਈਆ ਬਲਾਕ ਪੱਧਰੀ ਖੇਡਾਂ ਅਤੇ ਸਿੱਖਿਆ ਵਿਭਾਗ ਜਿਹੜੀ ਡਿਊਟੀ ਲਗਾਈਆ ਉਸ ਨੂੰ ਬੜੀ ਤਨਦੇਹੀ ਨਾਲ ਨਿਭਾਇਆ। ਉਨ੍ਹਾਂ ਵੱਲੋਂ ਕੀਤੇ ਕਾਰਜਾਂ ਉਪ ਸਿੱਖਿਆ ਅਧਿਕਾਰੀ ਬਲਵਿੰਦਰ ਸਿੰਘ ਮੱਟੂ ਨੇ ਪ੍ਰਸੰਸ਼ਾ ਕੀਤੀ। ਉਨ੍ਹਾਂ ਵੱਲੋਂ ਸਤਨਾਮ ਸਿੰਘ ਗਿੱਲ ਸਕੂਲ ਦੀ ਕਾਰਜਗੁਜਾਰੀ ਪ੍ਰਤੀ ਸੰਤੁਸ਼ਟੀ ਪ੍ਰਗਟਾਈ ਅਤੇ ਉਨ੍ਹਾਂ ਅਪਲਾਈ ਕੀਤੇ ਸਟੇਟ ਅਵਾਰਡ ਲਈ ਹਾਂ ਪੱਖੀ ਰਿਪੋਰਟ ਲਿਖੀ। ਇਸ ਮੌਕੇ ਤੇ ਸਕੂਲ ਅਧਿਆਪਕ ਪੰਕਜ ਸ਼ਰਮਾ, ਧੀਰਜ ਕੁਮਾਰੀ, ਰਾਜਵਿੰਦਰ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *