ਨਵਾਂਸ਼ਹਿਰ ਰਾਹੋਂ 07 ਮਈ (ਕੁਲਵਿੰਦਰ ਸਿੰਘ ਰਾਹੋਂ) ਭਾਸ਼ਾ ਦਫਤਰ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਚਲਾਏ ਜਾ ਰਹੇ ਉਰਦੂ ਸਿਖਲਾਈ ਕੋਰਸ ਦੇ ਪਾਸ ਹੋਏ ਸਿਖਿਆਰਥੀਆਂ ਨੂੰ ਸਰਟੀਫ਼ਿਕੇਟ ਵੰਡੇ ਗਏ। ਇਹ ਸਰਟੀਫ਼ਿਕੇਟ ਮਾਨਯੋਗ ਡਿਪਟੀ ਕਮਿਸ਼ਨਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਗੁਲਪ੍ਰੀਤ ਸਿੰਘ ਔਲਖ ਆਈ.ਏ.ਐਸ., ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸ਼੍ਰੀਮਤੀ ਅਵਨੀਤ ਕੌਰ ਪੀ.ਸੀ.ਐਸ. ਵੱਲੋਂ ਤਕਸੀਮ ਕੀਤੇ ਗਏ। ਇਸ ਮੌਕੇ ਪਾਸ ਹੋਏ ਛੇ ਸਿਖਿਆਰਥੀ ਮਿਸ ਸਵਰਨਜੀਤ ਕੌਰ, ਸ਼੍ਰੀਮਤੀ ਪਰਨੀਤ ਕੌਰ, ਸ਼੍ਰੀ ਜਤਿੰਦਰ ਕੁਮਾਰ, ਮਿਸ ਪ੍ਰਭਦੀਪ ਕੌਰ, ਮਿਸ ਸਿਮਰਜੀਤ ਕੌਰ, ਮਿਸ ਮਨਜੀਤ ਕੌਰ ਆਪਣੇ ਉਰਦੂ ਉਸਤਾਦ ਸ. ਸਨੀ ਸਿੰਘ ਨਾਲ ਹਾਜ਼ਰ ਸਨ। ਜਿਕਰਯੋਗ ਹੈ ਕਿ ਭਾਸ਼ਾ ਵਿਭਾਗ ਵੱਲੋਂ ਉਰਦੂ ਸਿਖਲਾਈ ਦੀ ਇਹ ਕਲਾਸ ਹਰ ਸਾਲ ਦੋ ਵਾਰ ਜਨਵਰੀ ਤੋਂ ਜੂਨ ਅਤੇ ਜੁਲਾਈ ਤੋਂ ਦਸੰਬਰ ਤੱਕ ਸਕੂਲ ਆਫ਼ ਐਮੀਨੈਂਸ ਨਵਾਂਸ਼ਹਿਰ ਵਿਖੇ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 5:00 ਤੋਂ 6:00 ਵਜੇ ਤੱਕ ਲਗਾਈ ਜਾਂਦੀ ਹੈ।
ਭਾਸ਼ਾ ਦਫ਼ਤਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਾਰਟੀਫਿਕੇਟ ਵੰਡੇ ਗਏ
