ਨਵਾਂਸ਼ਹਿਰ ਰਾਹੋਂ 09 ਮਈ (ਕੁਲਵਿੰਦਰ ਸਿੰਘ ਰਾਹੋ) ਦੇਵ ਥਿੰਦ ਅਤੇ ਮਾਸਟਰ ਕਰਨੈਲ ਸਿੰਘ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਰਜਿ਼ ਜਿਲਾ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਦੇ ਸਰਪ੍ਰਸਤ ਪਾਖਰ ਸਿੰਘ ਚਾਹਲ ਐਡਵੋਕੇਟ ਦੀ ਪ੍ਰਧਾਨਗੀ ਹੇਠਰਾਹੋ ਦੇ ਦੁਸ਼ਹਿਰਾ ਗਰਾਉਂਡ ਦੇ ਸਟੇਡੀਅਮ ਵਿਖੇ ਖਿਡਾਰੀਆਂ ਤੇ ਕਲੱਬ ਦੇ ਅਹੁਦੇਦਾਰਾਂ ਦੀ ਵਿਸ਼ੇਸ਼ ਮੀਟਿੰਗ ਹੋਈ ਜਿਸ ਵਿੱਚ ਕਲੱਬ ਦੇ ਅਹੁਦੇਦਾਰਾਂ ਤੇ ਖਿਡਾਰੀਆਂ ਨੇ ਭਾਗ ਲਿਆ ਮੀਟਿੰਗ ਵਿੱਚ ਮਾ ਕਰਨੈਲ ਸਿੰਘ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਰਿਟਾ. ਕਲੱਬ ਦੇ ਜਨਰਲ ਸਕੱਤਰ ਨੇ ਪ੍ਰੋਗਰਾਮ ਪੇਸ਼ ਕਰਦਿਆਂ ਕਿਹਾ ਇਹ ਕਬੱਡੀ ਦਾ ਮਹਾਕੁੰਭ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਨੂੰ ਸਕਾਰ ਕਰਨ ਹਿਤ ਉਹਨਾਂ ਦੀ ਸੋਚ ਨੂੰ ਮੁੱਖ ਰੱਖਦਾ ਦੇਸ਼ ਦੇ ਭਵਿੱਖ ਦੇ ਵਾਰਸ ਨੌਜਵਾਨ ਨੂੰ ਵਿਦਿਆਰਥੀਆਂ ਨੂੰ ਨਰੋਈ ਅਤੇ ਦੇਸ਼ ਭਗਤੀ ਦੀ ਭਾਵਨਾ ਪੈਦਾ ਕਾਰਨ ਹਿਤ ਲਗਾਤਾਰ ਖੇਡਾਂ ਟੂਰਨਾਮੈਂਟ ਸਮਰ ਕੈਂਪ ਅਥਲੈਟਿਕਸ ਮਹਾਕੁੰਭ ਖੇਡ ਮਹਾਂ ਕੁੰਭ ਕਰਵਾ ਰਹੀ ਹੈ ਜਿਸ ਨਾਲ ਸਾਡੇ ਬੱਚਿਆਂ ਵਿੱਚ ਖੇਡਾਂ ਤੇ ਵਿਦਿਆ ਵਲ ਰੁਝਾਨ ਵਧਿਆ ਹੈ ਇਸ ਤੇ ਕਲੱਬ ਮਾਣ ਮਹਿਸੂਸ ਕਰਦੀ ਹੈ ਦੇਵ ਥਿੰਦ ਪ੍ਰਧਾਨ ਐਨ ਆਰ ਆਈ ਪੰਜਾਬ ਨੇ ਸ਼ਹੀਦ ਭਗਤ ਸਿੰਘ ਵੇਲਫੇਅਰ ਸੋਸਾਇਟੀ ਨੇ ਪ੍ਰੋਗਰਾਮ ਦੱਸਦਿਆਂ ਕਿਹਾ ਕਿ ਕਲੱਬ ਵੱਲੋਂ 12 ਸਾਲ 15 ਸਾਲ ਤੇ 20 ਸਾਲ ਦੇ ਖਿਡਾਰੀਆਂ ਨੂੰ ਇੰਗਲੈਂਡ ਵਿੱਚ ਵੀ ਖੇਡਣ ਦਾ ਸੁਨਹਿਰੀ ਮੌਕਾ ਪ੍ਰਦਾਨ ਕਰਨ ਲਈ ਲੜਕੇ ਲੜਕੀਆਂ ਦੇ ਮਾਝਾ ਮਾਲਵਾ ਪੁਆਦਾ ਤੇ ਦੁਆਬਾ ਖੇਤਰ ਵਿੱਚ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ ਹੈ। ਕਸਬਾ ਰਾਹੋਂ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਰਾਹੋਂ ਦੇ ਵਿਸ਼ੇਸ਼ ਸਹਿਯੋਗ ਨਾਲ 16 ਮਈ ਅਤੇ 17 ਮਈ ਨੂੰ ਦੁਆਬਾ ਖੇਤਰ ਦਾ ਕਬੱਡੀ ਮਹਾਂ ਕੁੰਭ ਹੋਵੇਗਾ ਮਿਤੀ 16 ਮਈ ਨੂੰ 12 ਸਾਲ ਅਤੇ 15 ਸਾਲ ਲੜਕੇ ਲੜਕੀਆਂ ਦੇ ਕਬੱਡੀ ਮੈਚ ਕਰਾਏ ਜਾਣਗੇ ਅਤੇ 17 ਮਈ ਨੂੰ 20 ਸਾਲ ਦੇ ਲੜਕੇ ਲੜਕੀਆਂ ਦੇ ਕਬੱਡੀ ਮੈਚ ਕਰਾਏ ਜਾਣਗੇ ਜਿਸ ਵਿਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਦੇ ਖਿਡਾਰੀ ਭਾਗ ਲੈਣਗੇ ਟੀਮਾ ਪਿੰਡ ਪੱਧਰ ਦੀਆਂ ਹੋਣਗੀਆਂ ਇੱਕ ਖਿਡਾਰੀ ਬਾਹਰੋਂ ਹੋ ਸਕਦਾ ਹੈ ਖਿਡਾਰੀ ਆਪਣ ਨਾਲ ਦੋ ਸ਼ਨਾਖਤੀ ਕਾਰਡ ਜਰੂਰ ਲੈ ਕੇ ਆਉਣ ਮੀਟਿੰਗ ਨੂੰ ਅਮਰਜੀਤ ਸਿੰਘ ਬਿੱਟਾ ਪ੍ਰਧਾਨ ਨਗਰ ਕੌਂਸਲ ਰਾਹੋਂ ਨਰਿੰਦਰ ਸਿੰਘ ਚਾਹਲ ਪ੍ਰਧਾਨ ਟੂਰਨਾਮੈਂਟ ਪ੍ਰਬੰਧਕ ਕਮੇਟੀ ਕੇਵਲ ਸਿੰਘ ਮਾਹਲ ਸਰਪੰਚ ਮਲਕੀਤ ਸਿੰਘ ਕਾਹਲੋ ਪ੍ਰੋਫੈਸਰ ਦੇਸ਼ਰਾਜ ਬੱਜੋਂ ਨੇ ਸੰਬੋਧਨ ਕੀਤਾ ਕਸ਼ਮੀਰ ਸਿੰਘ ਰਿਟਾਇਰਡ ਬੈਂਕ ਮੈਨੇਜਰ ਮੀਨਾ ਦੇਵੀ ਰੇਨੂ ਰਾਣੀ ਟੀਮ ਇੰਚਾਰਜ ਧਰਮਵੀਰ ਪ੍ਰਧਾਨ ਦੁਸਹਿਰਾ ਕਮੇਟੀ ਕਸ਼ਮੀਰੀ ਲਾਲ ਡੀਐਸਪੀ ਰਿਟਾਇਰਡ ਹੈਡ ਮਾਸਟਰ ਰੇਸ਼ਮ ਲਾਲ ਡਾ ਸੁਸ਼ੀਲ ਕੁਮਾਰ ਜੋਇੰਟ ਡਾਇਰੈਕਟਰ ਮਹਿੰਦਰ ਸਿੰਘ ਢਿੱਲੋ ਸੁਖਦੇਵ ਸਿੰਘ ਸੁੱਖਾ ਮਨਦੀਪ ਸਿੰਘ ਬਲਵਿੰਦਰ ਸਿੰਘ ਓਕਾਰ ਸਿੰਘ ਸੱਤ ਪਲ ਜੇਈ ਹਾਜਰ ਸਨ ਇਸ ਮੌਕੇ ਕਲੱਬ ਦੇ ਐਨਆਰਆਈ ਅਹੁਦੇ ਦਾ ਸੁਖਦੇਵ ਸਿੰਘ ਮਾਨ ਚੇਅਰਮੈਨ ਕਰਨੈਲ ਸਿੰਘ ਪਾਬਲਾ ਖਜਾਨਚੀ ਰਸਪਾਲ ਸਿੰਘ ਪਾਲਾ ਸ਼ੇਰਮਾਰ ਯੂਐਸਏ ਐਨ ਆਰ ਆਈ ਜਰਨੈਲ ਸਿੰਘ ਰਾਹੋਂ ਕਬੱਡੀ ਕਮੈਂਟੇਟਰ ਨਿਊਜ਼ੀਲੈਂਡ ਜਸਪਾਲ ਗਹੂਣੀਆਂ ਕਨੇਡਾ ਜਗਤਾਰ ਸਿੰਘ ਯੂਕੇ ਲਵਦੀਪ ਸਿੰਘ ਕਨੇਡਾ ਜਗਜੀਤ ਸਿੰਘ ਭੁਪਿੰਦਰ ਸਿੰਘ ਪਾਬਲਾ ਆਸਟਰੇਲੀਆ ਜੀਤਾ ਲੰਬੜ ਯੂਕੇ ਬਲਰਾਜ ਚੀਮਾ ਆਸਟਰੇਲੀਆ ਉੰਕਾਰ ਸੰਧੂ ਕਨੇਡਾ ਜਗਜੀਤ ਸਿੰਘ ਆਸਟਰੇਲੀਆ ਨੇ ਪ੍ਰੋਗਰਾਮ ਨੂੰ ਸਫਲ ਕਰਨ ਹਿਤ ਸ਼ੁਭ ਇਛਾਵਾਂ ਭੇਜੀਆਂ l
ਰਾਹੋਂ ਦੀ ਦੁਸਹਿਰਾ ਗਰਾਊਂਡ ਵਿੱਚ ਕਬੱਡੀ ਦਾ ਮਹਾਂ ਕੁੰਭ 16 ਅਤੇ 17 ਮਈ ਨੂੰ
